ਚੰਡੀਗੜ੍ਹ : ਕਿਸਾਨ ਮੋਰਚੇ ਲਈ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਉੱਥੇ ਹੀ ਬੱਬੂ ਮਾਨ ਵੀ ਕਿਸਾਨੀ ਅੰਦੋਲਨਾਂ ‘ਚ ਲਗਾਤਾਰ ਵੇਖੇ ਜਾਂਦੇ ਰਹੇ ਹਨ ਤੇ ਉਹ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦਿੰਦੇ ਹਨ।
ਬੱਬੂ ਮਾਨ ਅਕਸਰ ਦਰਸ਼ਕਾਂ ਨਾਲ ਵੀ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਸਰਕਾਰਾਂ ਨੂੰ ਲੰਬੇ ਹੱਥੀਂ ਲਿਆ ਹੈ।
ਉਨ੍ਹਾਂ ਨੇ ਇੱਕ ਪੋਸਟ ਕਰ ਕੇ ਲਿਖਿਆ ਕਿ ਚਿੱਟੇ, ਪੀਲੇ, ਨੀਲੇ ਲੜਨ ਨੂੰ ਤਿਆਰ ਹੋ ਗਏ, ਵੋਟਾਂ ਦੂਰ ਐਂ, ਪਹਿਲਾਂ ਹੀ ਪੱਬਾਂ ਭਾਰ ਹੋ ਗਏ। ਪੰਜਾਬ ‘ਚ ਆਉਣ ਵਾਲੀਆਂ ਆਗਾਮੀ ਚੋਣਾਂ ਨੂੰ ਦੇਖਦਿਆਂ ਪਾਰਟੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣਾ-ਆਪਣਾ ਪ੍ਰਚਾਰ ਕਰਨ ਨੂੰ ਤਿਆਰ ਹਨ, ਜਿਸ ਵਿਚਾਲੇ ਬੱਬੂ ਮਾਨ ਨੇ ਪੋਸਟ ਕਰਕੇ ਸਰਕਾਰ ‘ਤੇ ਇਕ ਤੰਜ ਕੱਸਿਆ ਹੈ।
View this post on Instagram