ਨਿਊਜ਼ ਡੈਸਕ: ਦੁਨੀਆ ਭਰ ਵਿੱਚ ਵੱਧ ਰਹੀ ਗਰਮੀ ਨੇ ਨਾਂ ਸਿਰਫ਼ ਵਾਤਾਵਰਨ ਪ੍ਰੇਮੀਆਂ ਸਗੋਂ ਆਮ ਲੋਕਾਂ ਨੂੰ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਜਲਵਾਯੂ ਪਰਿਵਰਤਨ ਦੀ ਨਿਗਰਾਨੀ ਕਰਨ ਵਾਲੀ ਕੋਪਰਨਿਕਸ ਕਲਾਈਮੇਟ ਚੇਂਜ, ਯੂਰਪੀਅਨ ਏਜੰਸੀ ਨੇ ਜੂਨ ਦੇ ਸ਼ੁਰੂ ਵਿੱਚ ਰਿਪੋਰਟ ਦਿੱਤੀ ਸੀ ਕਿ ਪਿਛਲੀ ਮਈ ਧਰਤੀ ਦੇ ਰਿਕਾਰਡ ਇਤਿਹਾਸ ਵਿੱਚ ਸਭ ਤੋਂ ਗਰਮ ਮਈ ਸੀ। ਇਸ ਦੇ ਨਾਲ ਹੀ ਇਹ ਲਗਾਤਾਰ 12ਵਾਂ ਮਹੀਨਾ ਰਿਹਾ ਹੈ ਜੋ ਰਿਕਾਰਡ ‘ਤੇ ਸਭ ਤੋਂ ਗਰਮ ਦਰਜ ਕੀਤਾ ਗਿਆ ਹੈ। ਯਾਨੀ ਕਿ ਪਿਛਲੇ ਇੱਕ ਸਾਲ ਤੋਂ ਧਰਤੀ ਲਗਾਤਾਰ ਗਰਮ ਹੋ ਰਹੀ ਹੈ। ਧਰਤੀ ‘ਤੇ ਹੋ ਰਹੇ ਇਨ੍ਹਾਂ ਪਰਿਵਰਤਨਾਂ ਨੂੰ ਦੇਖ ਕੇ ਅੱਜ ਦੁਨੀਆ ਹੈਰਾਨ ਹੋ ਸਕਦੀ ਹੈ, ਪਰ ਦੁਨੀਆ ਦੇ ਮਸ਼ਹੂਰ ਪੈਗੰਬਰ ਬਾਬਾ ਵੇਂਗਾ ਨੇ ਇਸ ਬਾਰੇ ਬਹੁਤ ਪਹਿਲਾਂ ਦੱਸ ਦਿੱਤਾ ਸੀ।
ਨੋਸਟ੍ਰਾਡੇਮਸ ਵਜੋਂ ਜਾਣੇ ਜਾਂਦੇ ਬਾਬਾ ਵੇਂਗਾ ਦੀ 1996 ਵਿੱਚ ਮੌਤ ਹੋ ਗਈ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਜੋ ਕਿਹਾ ਸੀ, ਉਸ ਵਿੱਚੋਂ ਜ਼ਿਆਦਾਤਰ ਅੱਜ ਤੱਕ ਸੱਚ ਸਾਬਤ ਹੋ ਰਿਹਾ ਹੈ। ਬਾਬਾ ਵੇਂਗਾ ਨੇ ਦੱਸਿਆ ਸੀ ਕਿ ਸਾਲ 2024 ‘ਚ ਧਰਤੀ ‘ਤੇ ਮੌਸਮ ‘ਚ ਭਾਰੀ ਬਦਲਾਅ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਕਾਰਨ ਕੁਦਰਤੀ ਆਫ਼ਤਾਂ ਦੇ ਵਾਪਰਨ ਦੀ ਵੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਦੱਸਿਆ ਕਿ 2024 ਵਿੱਚ ਦੁਨੀਆ ਨੂੰ ਮੌਸਮ ਸਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਫਿਲਹਾਲ ਇਸ ਸਾਲ ਜਿਸ ਤਰ੍ਹਾਂ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ, ਬਾਬਾ ਵੇਂਗਾ ਦੀ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਹੈ। ਅੰਕੜੇ ਵੀ ਇਸ ਗੱਲ ਦੀ ਗਵਾਹੀ ਦੇ ਰਹੇ ਹਨ। ਸਾਇੰਸ ਐਡਵਾਂਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਗਲੋਬਲ ਹੀਟਵੇਵ ਦੀ ਹੱਦ ਪਹਿਲਾਂ ਨਾਲੋਂ 67 ਪ੍ਰਤੀਸ਼ਤ ਵੱਧ ਗਈ ਹੈ। ਇਸ ਹੀਟਵੇਵ ਦੌਰਾਨ ਸਭ ਤੋਂ ਵੱਧ ਤਾਪਮਾਨ 40 ਸਾਲ ਪਹਿਲਾਂ ਦਰਜ ਕੀਤੇ ਗਏ ਤਾਪਮਾਨ ਨੂੰ ਪਾਰ ਕਰ ਗਿਆ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ 1979 ਤੋਂ 1983 ਤੱਕ ਗਲੋਬਲ ਹੀਟਵੇਵ ਆਮ ਤੌਰ ‘ਤੇ ਔਸਤਨ ਅੱਠ ਦਿਨ ਚੱਲੀ, ਜਦੋਂ ਕਿ 2016 ਤੋਂ 2020 ਤੱਕ ਇਹ ਮਿਆਦ 12 ਦਿਨ ਤੱਕ ਵਧ ਗਈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਭਵਿੱਖਬਾਣੀ ਕੀਤੀ ਹੈ ਕਿ 2024 ਇੱਕ ਹੋਰ ਰਿਕਾਰਡ ਗਰਮ ਸਾਲ ਹੋਵੇਗਾ।
ਬਾਬਾ ਵੇਂਗਾ ਦਾ ਜਨਮ 1911 ਵਿੱਚ ਬੁਲਗਾਰੀਆ ਵਿੱਚ ਹੋਇਆ ਸੀ। ਜਦੋਂ ਉਹ 12 ਸਾਲ ਦੇ ਸੀ ਤਾਂ ਉਹਨਾਂ ਨੇ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ, ਪਰ ਇਸ ਦੇ ਨਾਲ ਹੀ ਉਹਨਾਂ ਨੇ ਭਵਿੱਖ ਨੂੰ ਦੇਖਣ ਦੀ ਸ਼ਕਤੀ ਵਿਕਸਿਤ ਕੀਤੀ, ਜਿਸ ਨੇ ਦੁਨੀਆ ਹੈਰਾਨ ਕਰ ਦਿੱਤਾ। ਬਾਬਾ ਵੇਂਗਾ ਨੇ ਅਮਰੀਕਾ ਵਿਚ 9/11 ਹਮਲੇ, ਰਾਜਕੁਮਾਰੀ ਡਾਇਨਾ ਦੀ ਮੌਤ, ਬ੍ਰੈਕਸਿਟ ਅਤੇ ਸਾਲ 2024 ਵਿਚ ਰੂਸ ‘ਤੇ ਅੱਤਵਾਦੀ ਹਮਲੇ ਵਰਗੀਆਂ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜੋ ਸੱਚ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੇ ਸਾਲ 5079 ਵਿੱਚ ਦੁਨੀਆਂ ਦੇ ਅੰਤ ਦੀ ਭਵਿੱਖਬਾਣੀ ਕੀਤੀ ਹੈ।