ਨਵੀਂ ਦਿੱਲੀ: ਪਤੰਜਲੀ ਆਯੁਰਵੇਦ ਦੇ ਮਾਲਕ ਰਾਮਦੇਵ ਦੇ ਬਿਆਨਾਂ ‘ਤੇ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਈ ਹੈ। ਕੋਰੋਨਾ ਮਹਾਮਾਰੀ ਦੌਰਾਨ ਰਾਮਦੇਵ ਨੇ ਐਲੋਪੈਥੀ ਦੀਆਂ ਦਵਾਈਆਂ ਅਤੇ ਟੀਕਿਆਂ ਦੇ ਖਿਲਾਫ਼ ਬੋਲਿਆ ਸੀ , ਜਿਸ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੁਪਰੀਮ ਕੋਰਟ ‘ਚ ਪਹੁੰਚ ਕੀਤੀ ਸੀ। ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੀ ਡਬਲ ਬੈੈਂਚ ਨੇ ਐਲੋਪੈਥੀ ਬਾਰੇ ਗੁੰਮਰਾਹਕੁੰਨ ਦਾਅਵਿਆਂ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਪਤੰਜਲੀ ਨੂੰ ਫਟਕਾਰ ਲਗਾਈ ਹੈ।
ਬੈਂਚ ਨੇ ਭਵਿੱਖ ਵਿੱਚ ਅਜਿਹੇ ਇਸ਼ਤਿਹਾਰਾਂ ਅਤੇ ਬਿਆਨਾਂ ਲਈ ਪਤੰਜਲੀ ‘ਤੇ ਭਾਰੀ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ। ਜਸਟਿਸ ਅਮਾਨਉੱਲ੍ਹਾ ਨੇ ਕਿਹਾ ਹੈ ਕਿ ਜੇਕਰ ਭਵਿੱਖ ‘ਚ ਅਜਿਹਾ ਕੀਤਾ ਗਿਆ ਤਾਂ ਪ੍ਰਤੀ ਉਤਪਾਦ ਵਿਗਿਆਪਨ ‘ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਸੁਪਰੀਮ ਕੋਰਟ ਹੁਣ ਇਸ ਮਾਮਲੇ ‘ਤੇ ਅਗਲੇ ਸਾਲ 5 ਫਰਵਰੀ ਨੂੰ ਸੁਣਵਾਈ ਕਰੇਗੀ।
ਉਥੇ ਹੀ ਦੂਜੇ ਪਾਸੇ ਯੋਗ ਗੁਰੂ ਰਾਮਦੇਵ ਨੇ ਕਿਹਾ ਕਿ ਇਕ ਖਬਰ ਵਾਇਰਲ ਹੋ ਰਹੀ ਹੈ ਕਿ ਸੁਪਰੀਮ ਕੋਰਟ ਨੇ ਪਤੰਜਲੀ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਝੂਠਾ ਪ੍ਰਚਾਰ ਕਰੋਗੇ ਤਾਂ ਤੁਹਾਨੂੰ ਜੁਰਮਾਨਾ ਲੱਗੇਗਾ। ਅਸੀਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ। ਪਰ ਅਸੀਂ ਕੋਈ ਝੂਠਾ ਪ੍ਰਚਾਰ ਨਹੀਂ ਕਰ ਰਹੇ।
ਕੁਝ ਡਾਕਟਰਾਂ ਨੇ ਇੱਕ ਗਰੁੱਪ ਬਣਾ ਲਿਆ ਹੈ ਜੋ ਯੋਗ, ਆਯੁਰਵੇਦ ਆਦਿ ਦੇ ਵਿਰੁੱਧ ਲਗਾਤਾਰ ਪ੍ਰਚਾਰ ਕਰਦਾ ਹੈ। ਜੇਕਰ ਅਸੀਂ ਝੂਠੇ ਹਾਂ ਤਾਂ ਸਾਡੇ ‘ਤੇ 1000 ਕਰੋੜ ਰੁਪਏ ਦਾ ਜੁਰਮਾਨਾ ਲਗਾਓ ਅਤੇ ਅਸੀਂ ਮੌਤ ਦੀ ਸਜ਼ਾ ਲਈ ਵੀ ਤਿਆਰ ਹਾਂ, ਪਰ ਜੇਕਰ ਅਸੀਂ ਝੂਠੇ ਨਹੀਂ ਹਾਂ, ਤਾਂ ਅਸਲ ਵਿੱਚ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਸਜ਼ਾ ਦਿਓ। ਪਿਛਲੇ 5 ਸਾਲਾਂ ਤੋਂ ਰਾਮਦੇਵ ਅਤੇ ਪਤੰਜਲੀ ਨੂੰ ਨਿਸ਼ਾਨਾ ਬਣਾ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।