ਵਿਵਾਦਾਂ ‘ਚ ਰਹੇ ਡੇਰਾਮੁੱਖੀ ਪਿਆਰਾ ਸਿੰਘ ਭਨਿਆਰਾ ਦੀ ਹਾਰਟ ਅਟੈਕ ਨਾਲ ਮੌਤ

TeamGlobalPunjab
2 Min Read

ਨੂਰਪੁਰ ਬੇਦੀ: ਨੂਰਪੁਰ ਬੇਦੀ ਨਜ਼ਦੀਕ ਪੈਂਦੇ ਪਿੰਡ ਧਮਾਣਾ ‘ਚ ਸਥਿਤ ਡੇਰਾ ਭਨਿਆਰਾ ਵਾਲਾ ਦੇ ਮੁਖੀ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਦੀ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ। ਉਹ 62 ਸਾਲਾਂ ਦੇ ਸਨ। ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਪਿੱਛੇ ਕਈ ਵਿਵਾਦਾਂ ‘ਚ ਘਿਰੇ ਰਹੇ। ਉਨ੍ਹਾਂ ਵੱਲੋਂ ਲਿਖਿਆ ਗਿਆ ਭਵ ਸਾਗਰ ਗ੍ਰੰਥ ਵੀ ਵਿਵਾਦਾਂ ‘ਚ ਰਿਹਾ ।

ਉਨ੍ਹਾਂ ਦੇ ਭਾਵ ਸਾਗਰ ਗ੍ਰੰਥ ਨੂੰ ਲੈ ਕੇ ਉਨ੍ਹਾਂ ਦਾ ਤੇ ਸਿੱਖ ਕੌਮ ਦਾ ਕਾਫੀ ਵਿਵਾਦ ਚਲਦਾ ਰਿਹਾ। ਇਸ ਵਿਵਾਦ ਦੇ ਚੱਲਦਿਆਂ ਉਨ੍ਹਾਂ ‘ਤੇ ਦੋ ਵਾਰ ਜਾਨ ਲੇਵਾ ਹਮਲੇ ਕੀਤੇ ਗਏ ਜਿਨ੍ਹਾਂ ਵਿੱਚ ਉਹ ਵਾਲ ਵਾਲ ਬਚ ਗਏ। ਉਨ੍ਹਾਂ ਉੱਪਰ ਪਹਿਲਾ ਹਮਲਾ ਖਾੜਕੂ ਜਗਤਾਰ ਸਿੰਘ ਹਵਾਰਾ ਵੱਲੋਂ ਬੰਬ ਨਾਲ ਕੀਤਾ ਗਿਆ। ਜਦੋਂ ਬੰਬ ਬਲਾਸਟ ਹੋਇਆ ਤਾਂ ਬਾਬਾ ਪਿਆਰਾ ਸਿੰਘ ਉੱਥੋਂ ਮੱਥਾ ਟੇਕ ਕੇ ਜਾ ਚੁੱਕੇ ਸਨ। ਇਹ ਅਟੈਕ ਭਾਈ ਹਵਾਰਾ ਵੱਲੋਂ ਉਨ੍ਹਾਂ ਦੀ ਅਜਾਇਬ ਘਰ ਜਿੱਥੇ ਉਹ ਹਰ ਰੋਜ਼ ਸਵੇਰੇ ਮੱਥਾ ਟੇਕਣ ਆਉਂਦੇ ਸਨ ਉੱਥੇ ਕੀਤਾ ਗਿਆ ਸੀ।

ਭਨਿਆਰਾਂ ਵਾਲੇ ‘ਤੇ ਦੂਜਾ ਹਮਲਾ ਉਸ ਦੇ ਪੈਰੋਕਾਰਾਂ ਵੱਲੋਂ ਕੀਤਾ ਗਿਆ ਸੀ। ਹਮਲਾ ਕਰਨ ਵਾਲੇ ਤਿੰਨ ਨੌਜਵਾਨ ਉਸ ਦੇ ਆਪਣੇ ਹੀ ਸ਼ਰਧਾਲੂ ਦੱਸੇ ਗਏ ਸਨ। ਇਹਨਾਂ ਦੋਵਾਂ ਹਮਲਿਆਂ ਵਿੱਚ ਉਹ ਵਾਲ ਵਾਲ ਬਚ ਗਏ ਸਨ। ਬਾਬਾ ਭਨਿਆਰਾ ਵਾਲੇ ਦੀ ਸਿੱਖ ਕੌਮ ਨਾਲ ਪਏ ਰੇੜਕੇ ਤੋਂ ਬਾਅਦ ਹਾਈ ਕੋਰਟ ਨੇ ਉਸ ਨੂੰ ਜ਼ੈੱਡ ਸੁਰੱਖਿਆ ਦਿੱਤੀ ਹੋਈ ਸੀ ਜਿਸ ਵਿੱਚ CRPF ਅਤੇ ਪੰਜਾਬ ਪੁਲਿਸ ਦੀ ਬਟਾਲੀਅਨ ਹਰ ਵੇਲੇ ਉਸ ਦੀ ਸੁਰੱਖਿਆ ਛਤਰੀ ਬਣੀ ਹੋਈ ਸੀ। ਬਾਬਾ ਪਿਆਰਾ ਸਿੰਘ ਹਰ ਰੋਜ਼ ਜੰਗਲ ਵਿੱਚ ਜਾ ਕੇ ਜਾਨਵਰਾਂ ਅਤੇ ਪੰਛੀਆਂ ਨੂੰ ਰਾਸ਼ਨ ਪਾਉਂਦੇ ਸਨ। ਸੂਤਰਾਂ ਮੁਤਾਬਕ ਡੇਰੇ ਦੇ ਨਵੇਂ ਪ੍ਰਬੰਧਕ ਉਸਦੇ ਪੁੱਤਰ ਸਤਨਾਮ ਸਿੰਘ ਨੂੰ ਵਾਗਡੋਰ ਸੰਭਾਲਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ।

Share this Article
Leave a comment