ਅਯੁੱਧਿਆ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ: ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ 12 ਸਾਲ ਦੀ ਲੜਕੀ ਕਰਦੀ ਸੀ ਮਜ਼ਦੂਰੀ

Global Team
6 Min Read
Representational image. Photo: Istockphoto/rudall30

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲੇ ਵਿਚ ਸਮਾਜਵਾਦੀ ਪਾਰਟੀ ਦੇ ਇਕ ਨੇਤਾ ਅਤੇ ਉਸ ਦੇ ਇਕ ਕਰਮਚਾਰੀ ਵੱਲੋਂ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਖੇਤਾਂ ਵਿਚ ਕੰਮ ਕਰਨ ਵਾਲੀ ਨਾਬਾਲਗ ਲੜਕੀ ਨੂੰ ਲਾਲਚ ਦੇ ਕੇ ਉਸ ਨੂੰ ਆਪਣੀ ਬੇਕਰੀ ਵਿਚ ਬੁਲਾ ਕੇ ਕਥਿਤ ਤੌਰ ‘ਤੇ ਕੋਈ ਨਸ਼ੀਲਾ ਪਦਾਰਥ ਖੁਆਇਆ ਗਿਆ। ਜਿਸ ਤੋਂ ਬਾਅਦ ਦੋਸ਼ ਹੈ ਕਿ ਉਸ ਨਾਬਾਲਗ ਨਾਲ ਬਲਾਤਕਾਰ ਕੀਤਾ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਦੇ ਕਰਮਚਾਰੀ ਵੱਲੋਂ ਲੜਕੀ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ ਹੈ ਜਿਸ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ। ਬਲੈਕਮੇਲਿੰਗ ਅਤੇ ਬਲਾਤਕਾਰ ਦਾ ਸਿਲਸਿਲਾ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ। ਰਿਪੋਰਟਾਂ ਮੁਤਾਬਿਕ ਸਪਾ ਨੇਤਾ ਦੀਆਂ ਹਰਕਤਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ 11-12 ਸਾਲ ਦੀ ਪੀੜਤ ਲੜਕੀ ਦੀ ਮੈਡੀਕਲ ਜਾਂਚ ਤੋਂ ਪਤਾ ਲੱਗਾ ਕਿ ਉਹ ਦੋ ਮਹੀਨੇ ਦੀ ਗਰਭਵਤੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਆਗੂ ਦੇ ਦਬਾਅ ਕਾਰਨ ਜਲਦੀ ਕੇਸ ਦਰਜ ਨਹੀਂ ਕੀਤਾ। ਜਦੋਂ ਮੀਡੀਆ ਵੱਲੋਂ ਇਸ ਬਾਰੇ ਸਵਾਲ ਉਠਾਏ ਗਏ ਤਾਂ ਮਾਮਲਾ ਦਰਜ ਕਰ ਲਿਆ ਗਿਆ। ਹੁਣ ਇਸ ਮਾਮਲੇ ਨੇ ਵੀ ਸਿਆਸੀ ਰੰਗ ਲੈ ਲਿਆ ਹੈ।

ਇਹ ਘਟਨਾ ਅਯੁੱਧਿਆ ਜ਼ਿਲੇ ਦੇ ਦਿਹਾਤੀ ਖੇਤਰ ‘ਚ ਪੁਰਾ ਕਲੰਦਰ ਥਾਣਾ ਖੇਤਰ ਦੇ ਭਦਰਸਾ ਪੁਲਸ ਚੌਕੀ ਖੇਤਰ ‘ਚ ਵਾਪਰੀ। ਇਲਜ਼ਾਮ ਹੈ ਕਿ ਇੱਕ ਦਿਨ ਢਾਈ ਮਹੀਨੇ ਪਹਿਲਾਂ ਜਦੋਂ ਪੀੜਤ ਲੜਕੀ ਮਜ਼ਦੂਰੀ ਦਾ ਕੰਮ ਕਰਕੇ ਘਰ ਪਰਤ ਰਹੀ ਸੀ ਤਾਂ ਸਮਾਜਵਾਦੀ ਪਾਰਟੀ ਦੇ ਆਗੂ ਮੋਇਦ ਖਾਨ ਦੀ ਬੇਕਰੀ ਵਿੱਚ ਕੰਮ ਕਰਨ ਵਾਲਾ ਰਾਜੂ ਖਾਨ ਉਸ ਕੋਲ ਆਇਆ ਅਤੇ ਉਸ ਬੱਚੀ ਨੂੰ ਨਾਲ ਲੈ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਮਚਾਰੀ ਰਾਜੂ ਖਾਨ ਨੇ ਲੜਕੀ ਨੂੰ ਬਿਸਕੁਟ ਅਤੇ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕੀਤਾ। ਉਸ ਨੇ ਦੋ ਮਹੀਨਿਆਂ ਵਿੱਚ ਕਈ ਵਾਰ ਲੜਕੀ ਨਾਲ ਬਲਾਤਕਾਰ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਪੁਲੀਸ ਚੌਕੀ ਮੁਲਜ਼ਮਾਂ ਦੀ ਹਦੂਦ ਵਿੱਚ ਕਿਰਾਏ ਦੀ ਜ਼ਮੀਨ ’ਤੇ ਬਣੀ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਪੁਲੀਸ ਚੌਕੀ ਨੂੰ ਉਥੋਂ ਹਟਾ ਕੇ ਦੋ ਕਿਲੋਮੀਟਰ ਦੂਰ ਨਵੀਂ ਇਮਾਰਤ ਵਿੱਚ ਸਥਾਪਤ ਕਰ ਦਿੱਤਾ ਹੈ।

ਬੱਚੀ ਦੀ ਮਾਂ ਮੁਤਾਬਕ, ”ਰਾਜੂ ਅਤੇ ਮੋਈਦ ਨੇ ਲੜਕੀ ਦੀ ਵੀਡੀਓ ਬਣਾਈ ਸੀ। ਦੋ ਮਹੀਨਿਆਂ ਬਾਅਦ ਧੀ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਹੋਇਆ? ਤਾਂ ਉਸ ਨੇ ਦੱਸਿਆ ਕਿ ਰਾਜੂ ਅਤੇ ਮੋਈਦ ਨੇ ਇਹ (ਬਲਾਤਕਾਰ) ਕੀਤਾ ਸੀ। ਜਦੋਂ ਟੈਸਟ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਦੋ ਮਹੀਨੇ ਦਾ ਬੱਚਾ ਉਸ ਦੀ ਕੁੱਖ ਸੀ। ਚੌਕੀ ‘ਤੇ ਗਿਆ ਤਾਂ ਉਥੇ ਕੋਈ ਸੁਣਵਾਈ ਨਹੀਂ ਹੋਈ। ਫਿਰ ਥਾਣੇ ਆ ਗਏ। ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਉਸਦਾ (ਮੋਈਦ) ਨਾਮ ਮਿਟਾ ਦਿੱਤਾ ਅਤੇ ਰਾਜੂ ਦਾ ਨਾਮ ਲਿਖ ਦਿੱਤਾ। ਉਸਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।

ਮਾਮਲੇ ‘ਚ ਪੀੜਤਾ ਦੀ ਨੁਮਾਇੰਦਗੀ ਕਰ ਰਹੀ ਮੰਜੂ ਨਿਸ਼ਾਦ ਨੇ ਕਿਹਾ, ”ਲੜਕੀ ਨੇ ਉਸ ਨੂੰ ਦੱਸਿਆ ਕਿ ਉਹ ਬੇਕਰੀ ‘ਚ ਗਈ ਸੀ। ਮੋਇਦ ਖਾਨ ਨੇ ਉਸਨੂੰ ਉੱਥੇ ਬੁਲਾਇਆ। ਪਹਿਲਾਂ ਉਸਨੇ ਕਿਹਾ ਜੀਰੇ ਦਾ ਪਾਪੜ ਲਓ, ਫਿਰ ਉਸਨੂੰ ਦਵਾਈ ਦਿੱਤੀ। ਉਹ ਦੇਰ ਰਾਤ ਤੱਕ ਉੱਥੇ ਰਹੀ ਅਤੇ ਬਾਅਦ ਵਿੱਚ ਵਾਪਸ ਆਈ ਤਾਂ ਉਹ ਲਗਾਤਾਰ ਦੋ ਮਹੀਨੇ ਉਸ ਨੂੰ ਇਸ ਤਰ੍ਹਾਂ ਬੁਲਾਉਂਦੇ ਸਨ, ਉਸ ਨੂੰ ਜੀਰਾ ਬਿਸਕੁਟ ਦਿੰਦੇ ਸਨ ਅਤੇ ਉਸ ਨਾਲ ਗੰਦੇ ਕੰਮ ਕਰਦੇ ਸਨ। ਦੋ ਮਹੀਨਿਆਂ ਬਾਅਦ ਇੱਕ ਦਿਨ, ਉਹ ਸਾਰੀ ਰਾਤ ਉੱਥੇ ਰਹੀ। ਦਵਾਈ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਉਸ ਦੀ ਮਾਂ ਉਸ ਨੂੰ ਲੱਭਦੀ ਆਈ ਤਾਂ ਬੱਚੀ ਨੂੰ ਨੰਗੀ ਅਵਸਥਾ ‘ਚ ਪਾਇਆ ਗਿਆ।

ਮੰਜੂ ਨਿਸ਼ਾਦ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਲਗਾਤਾਰ ਮੁਲਜ਼ਮਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਮੋਇਦ ਖਾਨ ਦਾ ਨਾਮ ਕੱਟ ਕੇ ਮਾਮਲਾ ਦਰਜ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਜ਼ਿਕਰ ਏ ਖਾਸ ਹੈ ਕਿ ਪੀੜਤ ਲੜਕੀ ਦੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਦਾ ਗੁਜ਼ਾਰਾ ਉਸ ਦੀ ਮਾਂ ਅਤੇ ਭੈਣਾਂ ਦੀ ਮਿਹਨਤ ਤੋਂ ਹੁੰਦੀ ਹੈ। ਇਸ ਮਾਮਲੇ ਨੇ ਹੁਣ ਸਿਆਸੀ ਰੰਗ ਲੈ ਲਿਆ ਹੈ। ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਨੇ ਬੀਕਾਪੁਰ ਦੇ ਵਿਧਾਇਕ ਅਮਿਤ ਸਿੰਘ ਸਮੇਤ ਲਖਨਊ ‘ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ। ਪੀੜਤ ਦੀ ਮਾਂ ਨੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਦਾ ਮੁੱਖ ਦੋਸ਼ੀ ਮੋਈਦ ਖਾਨ ਸਮਾਜਵਾਦੀ ਪਾਰਟੀ ਦਾ ਨੇਤਾ ਹੈ। ਉਹ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸੰਸਦ ਮੈਂਬਰ ਚੁਣੇ ਗਏ ਅਵਧੇਸ਼ ਪ੍ਰਸਾਦ ਦੇ ਵੀ ਕਰੀਬੀ ਦੱਸੇ ਜਾ ਰਹੇ ਹਨ।

ਅਯੁੱਧਿਆ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਪੀੜਤ ਨਾਬਾਲਗ ਲੜਕੀ ਨੂੰ ਕਈ ਲੋਕ ਮਿਲੇ। ਹਸਪਤਾਲ ਪੁੱਜੇ ਸਮਾਜਵਾਦੀ ਪਾਰਟੀ ਦੇ ਬਾਗੀ ਵਿਧਾਇਕ ਅਭੈ ਸਿੰਘ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਦੇ ਵਿਰੋਧ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ, ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਦਾ ਪੁਤਲਾ ਫੂਕਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉੱਤਰ ਪ੍ਰਦੇਸ਼ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਮੈਂਬਰ ਅਨੀਤਾ ਅਗਰਵਾਲ ਵੀ ਜ਼ਿਲ੍ਹਾ ਹਸਪਤਾਲ ਪਹੁੰਚੀ ਅਤੇ ਪੀੜਤ ਲੜਕੀ ਨਾਲ ਮੁਲਾਕਾਤ ਕੀਤੀ।

Share This Article
Leave a Comment