ਪਹਿਲਾਂ ਸਮਾਰਟਫੋਨ ਤੇ ਹੁਣ ਕਾਰਾਂ… ਆਂਧਰਾ ਪ੍ਰਦੇਸ਼ ਦੀ ਟੀਡੀਪੀ ਸਰਕਾਰ ਵਿਧਾਨਸਭਾ ਚੋਣਾਂ ਅਤੇ ਲੋਕਸਭਾ ਚੋਣਾਂ ਤੋਂ ਪਹਿਲਾ ਰਾਜ ਦੇ ਬ੍ਰਾਹਮਣਾਂ ਲਈ ਵੱਡੀ ਸੌਗਾਤ ਲੈ ਕੇ ਆਈ ਹੈ। ਰਾਜ ਦੇ ਮੁੱਖਮੰਤਰੀ ਚੰਦਰ ਬਾਬੂ ਨਾਇਡੂ ਨੇ ਘੋਸ਼ਣਾ ਕੀਤੀ ਹੈ ਕਿ ਉਹ ਬੇਰੁਜ਼ਗਾਰ ਬ੍ਰਾਹਮਣਾਂ ਨੂੰ ਕਾਰ ਦੇਣ ਜਾ ਰਹੇ ਹਨ। ਮੁੱਖ ਮੰਤਰੀ ਨਾਇਡੂ ਨੇ ਸ਼ੁੱਕਰਵਾਰ ਨੂੰ ਅਮਰਾਵਤੀ ਸਥਿਤ ਆਪਣੇ ਸ਼ਿਵਿਰ ਦਫ਼ਤਰ ‘ਚ ਬੇਰੁਜ਼ਗਾਰ ਬਾਹਮਣ ਨੌਜਵਾਨਾਂ ਨੂੰ 30 ਸਵਿਫਟ ਡਿਜ਼ਾਇਰ ਕਾਰਾਂ ਦਿੱਤੀਆਂ।
ਆਂਧਰਾ ਪ੍ਰਦੇਸ਼ ਸਰਕਾਰ ਦੀ ਯੋਜਨਾ ਦੇ ਅਨੁਸਾਰ ਬਾਹਮਣ ਵੈਲਫੇਅਰ ਕਾਰਪੋਰੇਸ਼ਨ ਦੋ ਲੱਖ ਰੁਪਏ ਦੀ ਸਬਸਿਡੀ ਦੇਵੇਗਾ ਅਤੇ ਲਾਭਪਾਤਰੀ ਨੂੰ ਗੱਡੀ ਦੀ ਕੀਮਤ ਦੀ 10 ਫੀਸਦੀ ਰਕਮ ਦੇਣੀ ਪਵੇਗੀ। ਬਾਕੀ ਦੀ ਰਕਮ ਆਂਧ੍ਰਰਾ ਪ੍ਰਦੇਸ਼ ਬ੍ਰਾਹਮਣ ਕਾਪਰੇਟਿਵ ਕ੍ਰੇਡਿਟ ਸੋਸਾਇਟੀ ਸਸਤੀ ਕਰੇਗੀ। ਲੋਨ ਦੀ ਰਕਮ ਨੂੰ ਮਹੀਨਾਵਾਰ ਕਿਸ਼ਤਾਂ ਵਿੱਚ ਦੇਣਾ ਪਵੇਗਾ।
ਕਾਰਪੋਰੇਸ਼ਨ ਦੇ ਚੇਅਰਮੈਨ ਵੇਮੁਰੀ ਆਨੰਦ ਸੂਰਿਆ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 50 ਕਾਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਦੱਸ ਦਈਏ ਇਸ ਕਾਰਪੋਰੇਸ਼ਨ ਦੀ ਸਥਾਪਨਾ 20 ਅਗਸਤ 2014 ਨੂੰ ਕੀਤੀ ਗਈ ਸੀ ਅਤੇ ਸ਼ੁਰੁਆਤ ਵਿੱਚ ਇਸਨੂੰ 30 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ, ਹੁਣ ਇਸਦੇ ਕੋਲ ਕਰੀਬ 285 ਕਰੋੜ ਰੁਪਏ ਦਾ ਬਜਟ ਹੈ।
ਨਾਇਡੂ ਨੇ 1 ਜਨਵਰੀ ਨੂੰ ਰਾਜ ਦੀ ਵਿੱਤੀ ਅਤੇ ਆਰਥਿਕ ਵਿਕਾਸ ਦਰ ‘ਤੇ ਇੱਕ ਪੱਤਰ ਜਾਰੀ ਕੀਤਾ। ਇਸ ਪੱਤਰ ਵਿੱਚ ਰਾਜ ਦੇ ਹਰ ਇੱਕ ਪਰਿਵਾਰ ਨੂੰ ਮੁਫਤ ਸਮਾਰਟਫੋਨ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਸਰਕਾਰ ਨੇ ਕਿਹਾ ਕਿ ਇਸ ਸਮਾਰਟਫੋਨ ਦੇ ਜਰੀਏ ਰਾਜ ਸਰਕਾਰ ਪ੍ਰਦੇਸ਼ ਦੇ ਹਰ ਆਮ ਆਦਮੀ ਨੂੰ ਸਰਕਾਰੀ ਸੁਵਿਧਾਵਾਂ ਉਪਲੱਬਧ ਕਰਵਾਏਗੀ। ਸਰਕਾਰ ਨੇ ਪਹਿਲਾਂ ਵੀ ਕਿਹਾ ਸੀ ਕਿ ਜੀਵਨ ਨੂੰ ਆਸਾਨ ਬਣਾਉਣ ਲਈ ਰਾਜ ਨੂੰ 14 ਮਿਲੀਅਨ ਸਮਾਰਟਫੋਨ ਚਾਹੀਦੇ ਹਨ।
ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਵੱਡਾ ਦਾਅ, ਪਹਿਲਾਂ ਸਮਾਰਟਫੋਨ ਤੇ ਹੁਣ ਕਾਰਾਂ ਵੰਡਣ ਦਾ ਐਲਾਨ
Leave a Comment Leave a Comment