ਲੁਧਿਆਣਾ : ਬੀਤੀ 17-18 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਫੈਡਰੇਸ਼ਨ ਗਲੋਬਲ ਪਾਵਰ ਅਲਾਇੰਸ (ਜੀਪੀਏ) ਵੱਲੋਂ ਦਿੱਲੀ ‘ਚ ਅੰਤਰਰਾਸ਼ਟਰੀ ਫਿਟ ਬਾਡੀ ਡੈੱਡਲਿਫਟ ਚੈਂਪੀਅਨਸ਼ਿੱਪ ਦਾ ਆਯੋਜਨ ਕੀਤਾ ਗਿਆ। ਇਸ ਚੈਂਪੀਅਨਸ਼ਿਪ ‘ਚ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ 53 ਸਾਲਾ ਅਵਤਾਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਅਵਤਾਰ ਸਿੰਘ ਨੇ ਇਸ ਚੈਂਪੀਅਨਸ਼ਿੱਪ ‘ਚ ਪਹਿਲੀ ਵਾਰ ਭਾਗ ਲਿਆ ਸੀ।
ਅਵਤਾਰ ਸਿੰਘ ਨੇ 40 ਪਲੱਸ ਓਪਨ ਸ਼੍ਰੇਣੀ ‘ਚ ਮੁਕਾਬਲਾ ਲੜਿਆ, ਜਿਸ ‘ਚ ਉਨ੍ਹਾਂ ਦਾ ਮੁਕਾਬਲਾ 6 ਪ੍ਰਤੀਯੋਗੀਆਂ ਨਾਲ ਸੀ। ਮੁਕਾਬਲੇ ‘ਚ ਅਵਤਾਰ ਸਿੰਘ ਨੇ 205 ਕਿੱਲੋ ਭਾਰ ਚੱਕ ਕੇ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਦੇ ਮੁਕਾਬਲੇਬਾਜ਼ ਨੇ 235 ਕਿੱਲੋ ਭਾਰ ਚੁੱਕਿਆ । ਇਸ ਤੋਂ ਇਲਾਵਾ ਏਸ਼ੀਆ ਪੱਧਰ ਦੇ ਇਸ ਮੁਕਾਬਲੇ ‘ਚ ਵੱਖ-ਵੱਖ ਥਾਵਾਂ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ।
ਅਵਤਾਰ ਸਿੰਘ ਨੇ ਕਿਹਾ ਕਿ ਉਹ ਹੁਣ ਪਾਵਰ ਲਿਫਟਿੰਗ ਦੇ ਨਾਲ-ਨਾਲ ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਵੀ ਹਿੱਸਾ ਲੈਣਗੇ। ਦੱਸ ਦਈਏ ਕਿ ਅਵਤਾਰ ਸਿੰਘ ਨੇ ਪਿਛਲੇ ਸਾਲ 7 ਦਸੰਬਰ ਨੂੰ ਯੂਕਰੇਨ ‘ਚ ਗ੍ਰੈਂਡ ਮਾਸਟਰ ਸ਼੍ਰੇਣੀ ‘ਚ ਦੋ ਸੋਨੇ ਦੇ ਤਗਮੇ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਵਿਸ਼ਵ ਪੱਧਰ ‘ਤੇ ਗ੍ਰੈਂਡ ਮਾਸਟਰ ਸ਼੍ਰੇਣੀ ‘ਚ ਸੋਨੇ ਦਾ ਤਗਮਾ ਜਿੱਤਣ ਵਾਲੇ ਲੁਧਿਆਣਾ ਦੇ ਇਕਲੌਤੇ ਬਾਡੀ ਬਿਲਡਰ ਹਨ।
ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਦੇਸ਼ ਲਈ ਏਸ਼ੀਆ ਤੇ ਵਿਸ਼ਵ ਪੱਧਰ ‘ਤੇ ਪਾਵਰ ਲਿਫਟਿੰਗ ‘ਚ ਸੋਨ ਤਗਮਾ ਜਿੱਤਣਾ ਹੈ।
https://www.facebook.com/489764021088342/videos/271863860455958/