ਮੈਲਬਰਨ:- ਆਸਟ੍ਰੇਲੀਆ ਦੀ ਅਦਾਲਤ ਨੇ ਬੀਤੇ ਬੁੱਧਵਾਰ ਨੂੰ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਕਟੋਰੀਆ ਦੀ ਸੁਪਰੀਮ ਕੋਰਟ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਡਰਾਈਵਰ ਮਹਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ। ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਪੌਲ ਕੋਗਲਨ ਨੇ ਹਾਦਸੇ ਲਈ ਦੁੱਖ ਜ਼ਾਹਰ ਕੀਤਾ।
ਦੱਸ ਦਈਏ ਕਿ ਭਾਰਤੀ ਮੂਲ ਦੇ 48 ਸਾਲਾ ਟਰੱਕ ਡਰਾਈਵਰ ਨੇ ਨਸ਼ੇ ਦੀ ਹਾਲਤ ’ਚ 4 ਪੁਲਿਸ ਅਧਿਕਾਰੀਆਂ ਨੂੰ ਦਰੜ ਦਿੱਤਾ ਸੀ। ਇਹ ਘਟਨਾ ਪਿਛਲੇ ਸਾਲ ਦੀ ਹੈ, ਜਦੋਂ ਮੈਲਬੌਰਨ ਦੇ ਈਸਟਰਨ ਫ੍ਰੀਵੇਅ ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ਸੀ। ਡਰਾਈਵਰ ਨਸ਼ੇ ਦੀ ਹਾਲਤ ’ਚ ਸੀ ਤੇ ਉਸ ਨੂੰ ਨੀਂਦ ਆ ਰਹੀ ਸੀ। ਉਸ ਨੇ ਆਪਣਾ ਟਰੱਕ ਪੁਲਿਸ ਅਧਿਕਾਰੀਆਂ ਉੱਤੇ ਚੜ੍ਹਾ ਦਿੱਤਾ।
ਮਾਮਲੇ ਦੀ ਜਾਂਚ ਕਰਨ ਵਾਲਿਆਂ ਅਨੁਸਾਰ, ਮਹਿੰਦਰ ਸਿੰਘ ਆਈਸ ਯੂਜਰ ਸੀ, ਜੋ 72 ਘੰਟੇ ’ਚ ਸਿਰਫ 5 ਘੰਟੇ ਆਰਾਮ ਕਰਦਾ ਸੀ ਤੇ ਜ਼ਿਆਦਾਤਰ ਸਮਾਂ ਨਸ਼ਾ ਲੈਣ ਤੇ ਇਸ ਦਾ ਸੌਦਾ ਕਰਨ ’ਚ ਬਤੀਤ ਕਰਦਾ ਸੀ।”