ਆਸਟ੍ਰੇਲੀਆ : ਸੱਤ ਜੇਬਕਤਰੇ ਗ੍ਰਿਫਤਾਰ, ਦੋ ਭਾਰਤੀ ਸ਼ਾਮਲ!

TeamGlobalPunjab
1 Min Read

ਮੈਲਬੌਰਨ : ਆਸਟਰੇਲੀਆ ਪੁਲਿਸ ਵੱਲੋਂ ਇੱਕ ਜੇਬਕਤਰਿਆਂ ਦੇ ਗਰੁੱਪ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਗਰੋਹ ਵਿੱਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਸ ਗਰੋਹ ਵੱਲੋਂ ਮੈਲਬੌਰਨ ਦੇ ਕੇਂਦਰੀ ਵਪਾਰ ਜ਼ਿਲ੍ਹੇ ਵਿੱਚ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ।

ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਸ ਗਰੋਹ ਵਿੱਚ ਚਾਰ ਆਦਮੀ ਅਤੇ ਤਿੰਨ ਔਰਤਾਂ ਸ਼ਾਮਲ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋ ਭਾਰਤੀ ਹਨ ਅਤੇ ਬਾਕੀ ਪੰਜ ਸ੍ਰੀ ਲੰਕਾ ਨਾਲ ਸਬੰਧਤ ਹਨ ਅਤੇ ਇਨ੍ਹਾਂ ਇਨ੍ਹਾਂ ਦੀ ਉਮਰ 25 ਤੋਂ 28 ਸਾਲ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਵਿਕਟੋਰੀਆ ਦੀ ਸਥਾਨਕ ਪੁਲਿਸ ਨੇ ਵੀਰਵਾਰ ਨੂੰ ਸਨਸ਼ਾਈਨ ਅਤੇ ਟਾਰਨੀਟ ਉਪਨਗਰਾਂ ਵਿੱਚੋਂ ਸੱਤ ਸ਼ੱਕੀਆਂ ‘ਚੋਂ ਚਾਰ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਬਾਕੀ ਤਿੰਨਾਂ ਨੂੰ ਪਿਛਲੇ ਹਫਤੇ ਐਲਬੀਅਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

Share this Article
Leave a comment