ਬ੍ਰਿਸਬੇਨ: ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ‘ਤੇ ਤਸ਼ੱਦਦ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਆਸਟਰੇਲੀਆ ‘ਚ ਵਾਪਰਿਆ, ਜਿੱਥੇ ਇੱਕ ਪੰਜਾਬੀ ਕੈਬ ਡਰਾਈਵਰ ਦੇ ਨਾਲ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ।
ਹਰਜਿੰਦਰ ਸਿੰਘ ਜਿਸ ਦੀ ਉਮਰ 22 ਸਾਲ ਹੈ, ਰਾਈਡ ਸ਼ੇਅਰ ਕੰਪਨੀ ‘ਚ ਕੈਬ ਚਲਾਉਂਦਾ ਹੈ। ਬੀਤੀ ਰਾਤ 4 ਲੜਕਿਆਂ ਵੱਲੋਂ ਉਸ ਦੀ ਕਾਰ ਬੁੱਕ ਕੀਤੀ ਗਈ, ਉਨ੍ਹਾਂ ਨੇ ਵੁੱਡਰਿਜ ਤੋਂ ਕਰਵੀ ਸਟੇਸ਼ਨ ਤੱਕ ਜਾਣਾ ਸੀ। ਚਾਰੇ ਨੌਜਵਾਨਾਂ ਨੇ ਗੱਡੀ ਨੂੰ ਰਸਤੇ ‘ਚ ਹੀ ਰੁਕਵਾ ਲਿਆ ਤੇ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਰਜਿੰਦਰ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਨੌਜਵਾਨ ਉਸ ਦੀ ਕਾਰ, ਮੋਬਾਈਲ ਫੋਨ ਅਤੇ ਬਟੂਆ ਲੈ ਕੇ ਫਰਾਰ ਹੋ ਗਏ।
Police are investigating after a ride-share driver was assaulted and his car was stolen in Kuraby overnight. https://t.co/lrdMbJs52w pic.twitter.com/3gpAnSeDS6
— Queensland Police (@QldPolice) August 14, 2020
ਰਾਤ ਦੇ ਹਨੇਰੇ ‘ਚ ਹਰਜਿੰਦਰ ਸਿੰਘ ਕਿਸੇ ਤਰ੍ਹਾਂ ਮਦਦ ਲੈ ਕੇ ਹਸਪਤਾਲ ਪਹੁੰਚਿਆ ਜਿੱਥੇ ਉਸ ਨੇ ਆਪਣਾ ਇਲਾਜ ਕਰਵਾਇਆ। ਡਾਕਟਰਾਂ ਮੁਤਾਬਕ ਹਰਜਿੰਦਰ ਸਿੰਘ ਦੀ ਸਿਹਤ ਸਥਿਰ ਹੈ।