ਚੀਨ ਦੇ ਟਵੀਟ ‘ਤੇ ਆਸਟ੍ਰੇਲੀਆ ਦੇ ਪੀਐਮ ਨੇ ਕੀਤੀ ਮੁਆਫੀ ਦੀ ਮੰਗ, ਦੇਸ਼ ਦੀ ਛਵੀ ਖ਼ਰਾਬ ਕਰਨ ਦੇ ਲਾਏ ਦੋਸ਼

TeamGlobalPunjab
2 Min Read

ਨਿਊਜ਼ ਡੈਸਕ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਚੀਨ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਉਹਨਾਂ ਨੇ ਚੀਨੀ ਵਿਦੇਸ਼ੀ ਮੰਤਰਾਲੇ ਵੱਲੋਂ ਕੀਤੇ ਗਏ ਟਵੀਟ ਨੂੰ ਲੈ ਕੇ ਇਹ ਮੰਗ ਕੀਤੀ ਹੈ। ਅਸਲ ‘ਚ ਆਸਟ੍ਰੇਲੀਆਈ ਫੌਜ ਨੂੰ ਲੈ ਕੇ ਇਕ ਟਵੀਟ ਚੀਨ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਉਹ ਅਫ਼ਗਾਨਿਸਤਾਨ ਵਿੱਚ ਇਕ ਬੱਚੇ ਦਾ ਕਤਲ ਕਰਦਾ ਨਜ਼ਰ ਆ ਰਿਹਾ ਹੈ। ਆਸਟ੍ਰੇਲੀਆ ਦਾ ਦੋਸ਼ ਹੈ ਕਿ ਚੀਨ ਇਸ ਤਰ੍ਹਾਂ ਦੇ ਝੂਠੇ ਟਵੀਟ ਕਰ ਕੇ ਦੇਸ਼ ਦੀ ਫ਼ੌਜ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਮੌਰੀਸਨ ਨੇ ਮੰਗ ਕੀਤੀ ਹੈ ਕਿ ਚੀਨੀ ਵਿਦੇਸ਼ੀ ਮੰਤਰਾਲੇ ਇਸ ਟਵੀਟ ਨੂੰ ਹਟਾਉਣ ਅਤੇ ਮੁਆਫੀ ਮੰਗਣ। ਵਪਾਰ ਦੇ ਮੁੱਦਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਾਲੇ ਸੋਮਵਾਰ ਨੂੰ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਇਕ ਗ੍ਰਾਫਿਕ ਟਵੀਟ ਕੀਤਾ ਸੀ। ਜਿਸ ਵਿੱਚ ਖੂਨ ਨਾਲ ਰੰਗਿਆ ਚਾਕੂ ਲੈ ਕੇ ਇਕ ਫੌਜੀ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਚਾਕੂ ਨੂੰ ਬੱਚੇ ਦੀ ਗਰਦਨ ਤੇ ਰੱਖਿਆ ਹੋਇਆ ਹੈ ਇਸ ਤੋਂ ਇਲਾਵਾ ਫੋਟੋ ਵਿੱਚ ਇੱਕ ਮੇਮਣਾ ਵੀ ਹੈ।

ਇਸ ਦੇ ਨਾਲ ਝਾਓ ਨੇ ਲਿਖਿਆ ਆਸਟ੍ਰੇਲੀਆਈ ਫੌਜ ਵੱਲੋਂ ਅਫਗਾਨ ਨਾਗਰਿਕਾਂ ਅਤੇ ਕੈਦੀਆਂ ਦੇ ਕਤਲ ਤੋਂ ਹੈਰਾਨ ਹਾਂ, ਅਸੀਂ ਅਜਿਹੀ ਹਰਕਤ ਦੀ ਨਿੰਦਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਦਾ ਐਲਾਨ ਕਰਦੇ ਹਾਂ। ਇਸ ਦੇ ਨਾਲ ਹੀ ਲਿਖਿਆ ਗਿਆ ਸੀ ਕਿ ਡਰੋ ਨਾ ਅਸੀਂ ਤੁਹਾਡੇ ਲਈ ਸ਼ਾਂਤੀ ਲਿਆਉਣ ਲਈ ਆ ਰਹੇ ਹਾਂ।

- Advertisement -

Share this Article
Leave a comment