ਆਸਟ੍ਰੇਲੀਆ: ਹਾਈਕੋਰਟ ਵਲੋਂ ਬੇਅਦਬੀ ਕੇਸ ਦੇ ਤਫਤੀਸ਼ੀ ਅਫਸਰ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਦੀ ਰਿਪੋਰਟ ਖਾਰਜ ਕਰਨ ਦਾ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ‘ਚ ਵੀ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਫੂਕਣ ਦਾ ਐਲਾਨ ਕੀਤਾ ਗਿਆ ਹੈ।
ਜੱਥੇਦਾਰ ਭਾਈ ਰਣਜੀਤ ਸਿੰਘ, ਭਾਈ ਹਰਦੀਪ ਸਿੰਘ ਡਿਬਡਿਬਾ ਅਤੇ ਹੋਰ ਧਾਰਮਿਕ ਜਾਂ ਸਿਆਸੀ ਲੀਡਰਾਂ ਵਲੋਂ ਕਾਰਵਾਈ ਦੀਆਂ ਕਾਪੀਆਂ ਨੂੰ ਫੂਕਣ ਦੇ ਫੈਸਲੇ ਨੂੰ ਵਰਲਡ ਸਿੱਖ ਪਾਰਲੀਆਮੈਂਟ, ਸਿੱਖ ਫੈਡਰੇਸ਼ਨ, ਗੁਰੂਦਵਾਰਾ ਕੌਂਸਲ ਅਤੇ ਅਖੰਡ ਕੀਰਤਨੀ ਜੱਥਾ ਅਸਟ੍ਰੇਲੀਆ ਅਤੇ ਸਮੂਹ ਸੰਗਤਾਂ ਵਲੋਂ ਪ੍ਰਵਾਨ ਕੀਤਾ ਗਿਆ ਹੈ।
ਜਥੇਬੰਦੀਆਂ ਨੇ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਗੁਰੂ ਘਰਾਂ ਵਿੱਚ ਇੱਸ ਜੱਜਮੈਂਟ ਦੀਆਂ ਕਾਪੀਆਂ ਨੂੰ ਫੂਕਿਆ ਜਾਵੇ।