ਆਸਟ੍ਰੇਲੀਆ ‘ਚ ਪੱਕੇ ਹੋਣ ਦੇ ਚਾਹਵਾਨਾਂ ਨੂੰ ਝਟਕਾ, ਸਰਕਾਰ ਨੇ ਬੰਦ ਕੀਤੀ ਇਹ ਵੀਜ਼ਾ ਸਕੀਮ

Prabhjot Kaur
2 Min Read

ਮੈਲਬੌਰਨ: ਆਸਟ੍ਰੇਲੀਆ ਨੇ ਆਪਣਾ ਗੋਲਡਨ ਵੀਜ਼ਾ ਪ੍ਰੋਗਰਾਮ ਬੰਦ ਕਰ ਦਿੱਤਾ ਹੈ ਜਿਸ ਰਾਹੀਂ ਦੇਸ਼ ਵਿੱਚ ਨਿਵੇਸ਼ ਲਈ ਸਥਾਈ ਵੀਜ਼ਾ ਦਿੱਤੇ ਜਾਂਦੇ ਸਨ। ਇਹ ਸਕੀਮ ਅਮੀਰ ਵਿਦੇਸ਼ੀਆਂ ਨੂੰ ਆਕਰਸ਼ਿਤ ਕਰਨ ਲਈ ਬਣਾਈ ਗਈ ਸੀ।

2012 ਵਿੱਚ ਸ਼ੁਰੂ ਹੋਈ ਇਸ ਸਕੀਮ ਵਿੱਚ ਵਿਦੇਸ਼ੀਆਂ ਨੂੰ ਆਸਟ੍ਰੇਲੀਆ ਵਿੱਚ 50 ਲੱਖ ਆਸਟ੍ਰੇਲੀਅਨ ਡਾਲਰ ਭਾਵ ਲਗਭਗ 27 ਕਰੋੜ ਰੁਪਏ ਨਿਵੇਸ਼ ਕਰਨ ‘ਤੇ ਪੱਕੇ ਤੌਰ ’ਤੇ ਵਸਣ ਦੀ ਸਹੂਲਤ ਦਿੱਤੀ ਗਈ ਸੀ। ਗੋਲਡਨ ਵੀਜ਼ਾ ਯੋਜਨਾ ਦੀ ਕਈ ਵਾਰ ਸਮੀਖਿਆ ਕਰਨ ਮਗਰੋਂ ਆਸਟ੍ਰੇਲੀਆ ਸਰਕਾਰ ਇਸ ਸਿੱਟੇ ’ਤੇ ਪੁੱਜੀ ਕਿ ਇਹ ਸਕੀਮ ਆਪਣੇ ਮਕਸਦ ਪੂਰੇ ਕਰਨ ਵਿਚ ਸਫਲ ਨਹੀਂ ਹੋ ਰਹੀ।

ਹੁਣ ਗੋਲਡਨ ਵੀਜ਼ਾ ਦੀ ਬਜਾਏ ਹੁਨਰਮੰਦ ਕਾਮਿਆਂ ਨੂੰ ਵਧੇਰੇ ਵੀਜ਼ੇ ਜਾਰੀ ਕੀਤੇ ਜਾਣਗੇ। ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕਲੇਅਰ ਓ ਨੀਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਲਕ ਦੀਆਂ ਆਰਥਿਕ ਜ਼ਰੂਰਤਾਂ ਦੇ ਮੱਦੇਨਜ਼ਰ ਲਿਆਂਦੀ ਯੋਜਨਾ ਸੰਭਾਵਤ ਤੌਰ ’ਤੇ ਭਟਕਦੀ ਨਜ਼ਰ ਆਈ।

ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਗੋਲਡਨ ਵੀਜ਼ਾ ਰਾਹੀਂ ਆ ਰਹੇ ਕਾਰੋਬਾਰੀ ਅਸਲ ਵਿਚ ਇਥੇ ਆ ਕੇ ਕਾਰੋਬਾਰ ਕਰਨਾ ਨਹੀਂ ਚਾਹੁੰਦੇ ਅਤੇ ਉਹ ਸਿਰਫ ਆਸਟ੍ਰੇਲੀਆ ਵਿਚ ਪੱਕੇ ਤੌਰ ’ਤੇ ਵਸਣ ਦੀ ਕੀਮਤ ਅਦਾ ਕਰ ਰਹੇ ਹਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment