ਆਸਟ੍ਰੇਲੀਆ ‘ਚ ਤਾਲਾਬੰਦੀ ਦਾ ਵਿਰੋਧ ਕਰ ਰਹੇ 270 ਲੋਕ ਗ੍ਰਿਫਤਾਰ

TeamGlobalPunjab
1 Min Read

ਮੈਲਬੌਰਨ : ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।  ਰਿਪੋਰਟ ਮੁਤਾਬਕ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਹੋਈ ਝੜਪ ਵਿਚ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਹਨ।ਵਿਕਟੋਰੀਆ ਪੁਲਿਸ ਤੇ 6 ਅਧਿਕਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਮੈਲਬੌਰਨ ਦੇ ਕਈ ਹਿੱਸਿਆਂ ਤੋਂ ਕਰੀਬ 700 ਲੋਕਾਂ ਦੀ ਇਕੱਠੀ ਹੋਈ ਭੀੜ ਨੇ ਪ੍ਰਦਰਸ਼ਨ ਕੀਤਾ। ਕਰੀਬ 2 ਹਜ਼ਾਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਨੋ ਗੋ ਜ਼ੋਨ ਬਣਾਇਆ, ਚੈਕ ਪੋਸਟ ਅਤੇ ਬੈਰੀਕੇਡ ਲਗਾਏ ਗਏ।ਫਿਰ ਵੀ ਕਰੀਬ 700 ਲੋਕ ਜਮ੍ਹਾਂ ਹੋ ਗਏ। ਸ਼ਹਿਰ ਵਿਚ ਜਨਤਕ ਆਵਾਜਾਈ ਅਤੇ ਨਿੱਜੀ ਆਵਾਜਾਈ ਰੋਕ ਦਿੱਤੀ ਗਈ। ਸਿਡਨੀ ਵਿਚ ਇਕੱਠਾਂ ਅਤੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਦੰਗਾ ਰੋਕੂ ਅਧਿਕਾਰੀਆਂ ਅਤੇ ਪੁਲਿਸ ਨੂੰ ਸੜਕਾਂ ‘ਤੇ ਤਾਇਨਾਤ ਕੀਤਾ ਗਿਆ।

- Advertisement -

ਆਸਟ੍ਰੇਲੀਆ ਮੱਧ ਜੂਨ ਤੋਂ ਹੀ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਦਾ ਤੇਜ਼ੀ ਨਾਲ ਸਾਹਮਣਾ ਕਰ ਰਿਹਾ ਹੈ। ਸਿਡਨੀ, ਮੈਲਬੌਰਨ ਤੇ ਰਾਜਧਾਨੀ ਕੈਨਬਰਾ ‘ਚ ਸਥਿਤੀ ਨੂੰ ਦੇਖਦੇ ਹੋਏ ਸਖ਼ਤ ਲਾਕਡਾਊਨ ਲਾਗੂ ਕੀਤਾ ਗਿਆ ਹੈ।

Share this Article
Leave a comment