Home / ਸਿੱਖ ਭਾਈਚਾਰਾ / ਕਰਤਾਰਪੁਰ ਸਾਹਿਬ ਕਾਰੀਡੋਰ ਦੀ 20 ਡਾਲਰ ਫੀਸ ਨੂੰ ਲੈ ਕੇ ਪਿਆ ਰੌਲਾ, ਔਜਲਾ ਨੇ ਹਰਸਿਮਰਤ ‘ਤੇ ਲਾਏ ਗੰਭੀਰ ਇਲਜ਼ਾਮ?

ਕਰਤਾਰਪੁਰ ਸਾਹਿਬ ਕਾਰੀਡੋਰ ਦੀ 20 ਡਾਲਰ ਫੀਸ ਨੂੰ ਲੈ ਕੇ ਪਿਆ ਰੌਲਾ, ਔਜਲਾ ਨੇ ਹਰਸਿਮਰਤ ‘ਤੇ ਲਾਏ ਗੰਭੀਰ ਇਲਜ਼ਾਮ?

ਅੰਮ੍ਰਿਤਸਰ : ਕਈ ਦਹਾਕਿਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਪਰ ਹੁਣ ਇਸ ‘ਤੇ ਵੀ ਸਿਆਸਤ ਲਗਾਤਾਰ ਜਾਰੀ ਹੈ। ਪਾਕਿਸਤਾਨ ਵਲੋਂ  ਕਰਤਾਰਪੁਰ ਦੇ ਲਾਂਘੇ ‘ਤੇ ਲਗਾਈ ਗਈ 20 ਡਾਲਰ ਫੀਸ ‘ਤੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਗਰਮਾਈ ਹੋਈ ਹੈ। ਇਸ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਵਲੋਂ ਇੱਕ ਦੂਜੇ ‘ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਫ ਕੀਤਾ ਹੈ, ਕਿ ਕੇਂਦਰ ਸਰਕਾਰ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੈ , ਕਿ ਸ਼ਰਧਾਲੂ 20 ਡਾਲਰ ਫੀਸ ਨਹੀਂ ਦੇ ਸਕਣਗੇ। ਉਨ੍ਹਾਂ ਕਿਹਾ ਜੇਕਰ ਪਾਕਿਸਤਾਨ ਅਜਿਹਾ ਕਰਦਾ ਤਾਂ ਉਹ ਪਹਿਲਾਂ ਦੇਸ਼ ਹੋਵਗਾ ਜੋ ਗੁਰੂਆਂ ਦੇ ਦਰਸ਼ਨ ਲਈ ਜਜੀਆ ਲਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਲਾਹਣਤ ਵਾਲੀ ਹੈ।

 ਉੱਧਰ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਲੈਣ ‘ਤੇ ਹਰਸਿਮਰਤ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਨੂੰ ਘੇਰਿਆ ਹੈ। ਔਜਲਾ ਨੇ ਕਿਹਾ ਕਿ ਹਰਸਿਮਰਤ ਬਾਦਲ ਕੇਂਦਰ ਸਰਕਾਰ ਨਾਲ ਗੱਲ ਕਰਕੇ ਫੀਸ ਰੱਦ ਕਰਵਾਏ ਜਾਂ ਫਿਰ ਐੱਸਜੀਪੀਸੀ ਇਹ 20 ਡਾਲਰ ਫੀਸ ਆਪ ਦੇਣ ਦਾ ਐਲਾਨ ਕਰੇ। ਔਜਲਾ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ‘ਤੇ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਨੇ ਸਿਰਫ ਲੰਗਰ ਲਾਉਣ ਲਈ, ਆਪਣੀ ਰਾਜਨੀਤੀ ਲਈ ਰੱਖੀ ਹੈ। ਔਜਲਾ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਫੰਡ ਵੀ ਇਨ੍ਹਾਂ ਵੱਲੋਂ ਵੀ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਇਹ ਫੈਸਲਾ ਸਰਕਾਰ ਵੱਲੋਂ ਨਹੀਂ ਲਿਆ ਜਾਂਦਾ ਉਨ੍ਹਾਂ ਸਮਾਂ ਇਹ ਪੈਸਾ ਸ਼੍ਰੋਮਣੀ ਕਮੇਟੀ ਦੇਵੇ।

Check Also

10 ਹਜ਼ਾਰ ਕਰੋੜ ਦੇ ਸ਼ਰਾਬ ਮਾਫ਼ੀਆ ਦੀ ਸਰਪ੍ਰਸਤੀ ਕਰ ਰਹੀ ਹੈ ਕੈਪਟਨ ਸਰਕਾਰ- ਅਮਨ ਅਰੋੜਾ

ਪੰਜਾਬ ‘ਚ ਸਰਕਾਰੀ ਸ਼ਰਾਬ ਨਿਗਮ ਦੀ ਮੰਗ ਨੂੰ ਲੈ ਕੇ ‘ਆਪ‘ ਵੱਲੋਂ ਵਾਕਆਊਟ ਚੰਡੀਗੜ੍ਹ,  26 …

Leave a Reply

Your email address will not be published. Required fields are marked *