ਪੱਛਮੀ ਬੰਗਾਲ ‘ਚ ਕੇਂਦਰੀ ਮੰਤਰੀ ਮੁਰਲੀਧਰਨ ਦੇ ਕਾਫ਼ਿਲੇ ‘ਤੇ ਹਮਲਾ (VIDEO), ਗੱਡੀਆਂ ਦੇ ਸ਼ੀਸ਼ੇ ਭੰਨੇ

TeamGlobalPunjab
2 Min Read

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹਮਲੇ ਦੀ ਕੀਤੀ ਨਿੰਦਾ

 

ਕੋਲਕਾਤਾ : ਪੱਛਮੀ ਬੰਗਾਲ ‘ਚ ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਹਿੰਸਾ ਦਾ ਦੌਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ । ਹੁਣ ਕੇਂਦਰੀ ਵਿਦੇਸ਼ ਸੂਬਾ ਮੰਤਰੀ ਵੀ. ਮੁਰਲੀਧਰਨ ਦੇ ਕਾਫਿਲੇ ‘ਤੇ ਵੀਰਵਾਰ ਨੂੰ ਪੱਛਮੀ ਮੇਦਿਨੀਪੁਰ ਜ਼ਿਲ੍ਹੇ ‘ਚ ਹਮਲੇ ਦੀ ਖ਼ਬਰ ਹੈ।

ਹਮਲੇ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦਾ ਬਿਆਨ ਆਇਆ ਹੈ, ਨੱਢਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਖ਼ਰਾਬ ਹੋ ਚੁੱਕੀ ਹੈ। ਜਦੋਂ  ਕੇਂਦਰੀ ਮੰਤਰੀ ਤੇ ਹਮਲਾ ਹੋ ਸਕਦਾ ਹੈ ਤਾਂ ਆਮ ਲੋਕਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਰਲੀਧਰਨ ‘ਤੇ ਖਡਗਪੁਰ ਪੇਂਡੂ ਵਿਧਾਨ ਸਭਾ ਦੇ ਪੰਚਖੁੜੀ ‘ਚ ਹਮਲਾ ਕੀਤਾ ਗਿਆ । ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ।

ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਖ਼ੁਦ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।

ਇਹ ਹਮਲਾ ਦੁਪਹਿਰ ਲਗਭਗ ਇੱਕ ਵਜੇ ਦੇ ਨੇੜੇ-ਤੇੜੇ ਹੋਇਆ ਹੈ ਤੇ ਹਮਲੇ ‘ਚ ਵਿਦੇਸ਼ ਸੂਬਾ ਮੰਤਰੀ ਵੀ ਮੁਰਲੀਧਰਨ ਦੇ ਡਰਾਈਵਰ ਰਾਹੁਲ ਸਿੰਨ੍ਹਾ ਨੂੰ ਸੱਟਾਂ ਆਈਆਂ ਹਨ । ਹਮਲਾ ਕਰਨ ਵਾਲਿਆਂ ਨੇ  ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ । ਗੱਡੀਆਂ ਦੇ ਅੰਦਰ ਡੰਡੇ-ਪੱਥਰਾਂ ਦੇ ਟੁੱਕੜੇ ਪਏ ਨਜ਼ਰ ਅੰਦਰ ਆ ਰਹੇ ਹਨ। ਡਰਾਈਵਰ ਤੋਂ ਇਲਾਵਾ ਕਾਫਿਲੇ ਨਾਲ ਚੱਲ ਰਹੇ ਦੋ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ‘ਚ ਵੱਡੀ ਗਿਣਤੀ ‘ਚ ਹੁੱਲੜਬਾਜ਼ੀਆਂ ਦੀ ਭੀੜ ਦਿਖਾਈ ਦੇ ਰਹੀ ਹੈ, ਜੋ ਇੱਟ, ਪੱਥਰ ਲੈਣ ਕੇ ਕਾਫ਼ਿਲੇ ਨੂੰ ਖਦੇੜਨ ਲਈ ਗੱਡੀ ਦੇ ਪਿੱਛੇ ਪਿੱਛੇ ਦੌੜ ਰਹੇ ਹਨ ।

ਮੁਰਲੀਧਰਨ ਨੇ ਕਿਹਾ, ‘ਇਹ ਮੇਰੇ ‘ਤੇ ਨਹੀਂ ਬਲਕਿ ਲੋਕਤੰਤਰ ‘ਤੇ ਹਮਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਪੱਛਮੀ ਮੇਦਿਨੀਪੁਰ ਜ਼ਿਲ੍ਹੇ ‘ਚ ਹਿੰਸਾ ਪੀੜਤ ਪਰਿਵਾਰ ਨੂੰ ਮਿਲਣ ਲਈ ਜਾ ਰਹੇ ਸਨ ਉਦੋਂ ਰਸਤੇ ‘ਚ 40-50 ਦੀ ਗਿਣਤੀ ‘ਚ ਤ੍ਰਿਣਮੂਲ ਦੇ ਗੁੰਡਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ।’

Share this Article
Leave a comment