ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਹਮਲੇ ਦੀ ਕੀਤੀ ਨਿੰਦਾ
ਕੋਲਕਾਤਾ : ਪੱਛਮੀ ਬੰਗਾਲ ‘ਚ ਚੋਣ ਨਤੀਜਿਆਂ ਤੋਂ ਬਾਅਦ ਸਿਆਸੀ ਹਿੰਸਾ ਦਾ ਦੌਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ । ਹੁਣ ਕੇਂਦਰੀ ਵਿਦੇਸ਼ ਸੂਬਾ ਮੰਤਰੀ ਵੀ. ਮੁਰਲੀਧਰਨ ਦੇ ਕਾਫਿਲੇ ‘ਤੇ ਵੀਰਵਾਰ ਨੂੰ ਪੱਛਮੀ ਮੇਦਿਨੀਪੁਰ ਜ਼ਿਲ੍ਹੇ ‘ਚ ਹਮਲੇ ਦੀ ਖ਼ਬਰ ਹੈ।
ਹਮਲੇ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਦਾ ਬਿਆਨ ਆਇਆ ਹੈ, ਨੱਢਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਖ਼ਰਾਬ ਹੋ ਚੁੱਕੀ ਹੈ। ਜਦੋਂ ਕੇਂਦਰੀ ਮੰਤਰੀ ਤੇ ਹਮਲਾ ਹੋ ਸਕਦਾ ਹੈ ਤਾਂ ਆਮ ਲੋਕਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
पश्चिम मिदनापुर में केंद्रीय मंत्री वी. मुरलीधरन जी के क़ाफ़िले पर टीएमसी के कार्यकर्ताओं द्वारा किया गया हमला बहुत ही निंदनीय है।मैंने कल ही कहा था कि बंगाल में लॉ एंड आर्डर पूरी तरह ध्वस्त हो चुका है।जहाँ भारत सरकार के मंत्री पर हमला हो जाय, वहाँ आम जनता की क्या स्थिति होगी?
— Jagat Prakash Nadda (@JPNadda) May 6, 2021
ਦੱਸਿਆ ਜਾ ਰਿਹਾ ਹੈ ਕਿ ਮੁਰਲੀਧਰਨ ‘ਤੇ ਖਡਗਪੁਰ ਪੇਂਡੂ ਵਿਧਾਨ ਸਭਾ ਦੇ ਪੰਚਖੁੜੀ ‘ਚ ਹਮਲਾ ਕੀਤਾ ਗਿਆ । ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ।
ਕੇਂਦਰੀ ਮੰਤਰੀ ਵੀ. ਮੁਰਲੀਧਰਨ ਨੇ ਖ਼ੁਦ ਇਸ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ।
TMC goons attacked my convoy in West Midnapore, broken windows, attacked personal staff. Cutting short my trip. #BengalBurning @BJP4Bengal @BJP4India @narendramodi @JPNadda @AmitShah @DilipGhoshBJP @RahulSinhaBJP pic.twitter.com/b0HKhhx0L1
— V Muraleedharan / വി മുരളീധരൻ (@VMBJP) May 6, 2021
ਇਹ ਹਮਲਾ ਦੁਪਹਿਰ ਲਗਭਗ ਇੱਕ ਵਜੇ ਦੇ ਨੇੜੇ-ਤੇੜੇ ਹੋਇਆ ਹੈ ਤੇ ਹਮਲੇ ‘ਚ ਵਿਦੇਸ਼ ਸੂਬਾ ਮੰਤਰੀ ਵੀ ਮੁਰਲੀਧਰਨ ਦੇ ਡਰਾਈਵਰ ਰਾਹੁਲ ਸਿੰਨ੍ਹਾ ਨੂੰ ਸੱਟਾਂ ਆਈਆਂ ਹਨ । ਹਮਲਾ ਕਰਨ ਵਾਲਿਆਂ ਨੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ । ਗੱਡੀਆਂ ਦੇ ਅੰਦਰ ਡੰਡੇ-ਪੱਥਰਾਂ ਦੇ ਟੁੱਕੜੇ ਪਏ ਨਜ਼ਰ ਅੰਦਰ ਆ ਰਹੇ ਹਨ। ਡਰਾਈਵਰ ਤੋਂ ਇਲਾਵਾ ਕਾਫਿਲੇ ਨਾਲ ਚੱਲ ਰਹੇ ਦੋ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ‘ਚ ਵੱਡੀ ਗਿਣਤੀ ‘ਚ ਹੁੱਲੜਬਾਜ਼ੀਆਂ ਦੀ ਭੀੜ ਦਿਖਾਈ ਦੇ ਰਹੀ ਹੈ, ਜੋ ਇੱਟ, ਪੱਥਰ ਲੈਣ ਕੇ ਕਾਫ਼ਿਲੇ ਨੂੰ ਖਦੇੜਨ ਲਈ ਗੱਡੀ ਦੇ ਪਿੱਛੇ ਪਿੱਛੇ ਦੌੜ ਰਹੇ ਹਨ ।
ਮੁਰਲੀਧਰਨ ਨੇ ਕਿਹਾ, ‘ਇਹ ਮੇਰੇ ‘ਤੇ ਨਹੀਂ ਬਲਕਿ ਲੋਕਤੰਤਰ ‘ਤੇ ਹਮਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਪੱਛਮੀ ਮੇਦਿਨੀਪੁਰ ਜ਼ਿਲ੍ਹੇ ‘ਚ ਹਿੰਸਾ ਪੀੜਤ ਪਰਿਵਾਰ ਨੂੰ ਮਿਲਣ ਲਈ ਜਾ ਰਹੇ ਸਨ ਉਦੋਂ ਰਸਤੇ ‘ਚ 40-50 ਦੀ ਗਿਣਤੀ ‘ਚ ਤ੍ਰਿਣਮੂਲ ਦੇ ਗੁੰਡਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ।’