ਪੰਜਾਬੀ ਗਾਇਕ ਅਲਫਾਜ਼ ‘ਤੇ ਹੋਇਆ ਹਮਲਾ, ਬਿਕਰਮ ਸਿੰਘ ਮਜੀਠੀਆ ਨੇ ਕੀਤੀ ਨਿੰਦਾ

Rajneet Kaur
2 Min Read

ਚੰਡੀਗੜ੍ਹ: ਬੀਤੀ ਰਾਤ ਅਣਪਛਾਤੇ ਲੋਕਾਂ ਨੇ ਮਿੰਨੀ ਟਰੱਕ ਨਾਲ ਅਲਫਾਜ਼ ‘ਤੇ ਹਮਲਾ ਕੀਤਾ। ਅਲਫਾਜ਼ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਗਾਇਕ ਹਨੀ ਸਿੰਘ ਨੇ ਅਲਫ਼ਾਜ਼ ਦੀ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਫੇਸਬੁੱਕ ਪੋਸਟ ਰਾਹੀਂ ਅਲਫ਼ਾਜ਼ ‘ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ। ਮਜੀਠੀਆ ਨੇ ਕਿਹਾ , “ਪੰਜਾਬੀ ਗਾਇਕ ਅਲਫ਼ਾਜ਼ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨਾ ਬਹੁਤ ਹੀ ਨਿੰਦਣਯੋਗ ਹੈ , ਗੁਰੂ ਸਾਹਿਬ ਅਲਫਾਜ਼ ਨੂੰ ਜਲਦੀ ਠੀਕ ਕਰਨ। ਪੰਜਾਬ ਦੇ ਹਲਾਤ , ਕਾਨੂੰਨ ਅਵਸਥਾ ਦਿਨੋ ਦਿਨ ਖ਼ਰਾਬ ਹੋ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਜੀ ਗੁਜਰਾਤ ਭੰਗੜੇ ਪਾ ਰਹੇ ਹਨ।”

ਮਸ਼ਹੂਰ ਪੰਜਾਬੀ ਅਲਫਾਜ਼ ਨੂੰ ਰਾਏਪੁਰ ਰਾਣੀ ਵਾਸੀ ਵਿੱਕੀ ਨੇ ਟੈਂਪੂ ਟ੍ਰੈਵਲਰ ਨਾਲ ਟੱਕਰ ਮਾਰ ਦਿੱਤੀ ਸੀ। ਮੋਹਾਲੀ ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ‘ਤੇ ਯੋ ਯੋ ਹਨੀ ਸਿੰਘ ਨੇ ਮੋਹਾਲੀ ਪੁਲਿਸ ਦਾ ਧੰਨਵਾਦ ਕੀਤਾ ਹੈ ਤੇ ਦੱਸਿਆ ਹੈ ਕਿ ਹੁਣ ਅਲਫਾਜ਼ ਖਤਰੇ ਤੋਂ ਬਾਹਰ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment