ਲੰਡਨ ਦੇ ਇੱਕ ਹੋਟਲ ਵਿੱਚ ਏਅਰ ਇੰਡੀਆ ਦੀ ਹੋਸਟੇਸ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤੇ ਹਮਲਾਵਰ ਨੇ ਇੱਕ ਹੋਟਲ ਵਿੱਚ ਇੱਕ ਏਅਰ ਹੋਸਟੇਸ ਨੂੰ ਉਸਦੇ ਕਮਰੇ ਵਿੱਚ ਬੇਰਹਿਮੀ ਨਾਲ ਹਮਲਾ ਕਰ ਦਿੱਤਾ।
ਦੋਸ਼ ਹੈ ਕਿ ਇਕ ਅਣਪਛਾਤਾ ਵਿਅਕਤੀ ਏਅਰ ਹੋਸਟੈੱਸ ਦੇ ਕਮਰੇ ‘ਚ ਦਾਖਲ ਹੋ ਗਿਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗਾ। ਹਮਲਾਵਰ ਨੇ ਹੋਸਟੈੱਸ ਨੂੰ ਕੱਪੜੇ ਦੇ ਹੈਂਗਰ ਨਾਲ ਮਾਰਿਆ ਅਤੇ ਫਿਰ ਉਸ ਨੂੰ ਘਸੀਟ ਕੇ ਫਰਸ਼ ‘ਤੇ ਲੈ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਰੌਲਾ ਪੈਣ ‘ਤੇ ਨਾਲ ਵਾਲੇ ਕਮਰਿਆਂ ‘ਚ ਮੌਜੂਦ ਲੋਕ ਤੁਰੰਤ ਮਦਦ ਲਈ ਆਏ ਅਤੇ ਹਮਲਾਵਰ ਨੂੰ ਫੜ ਲਿਆ।
ਏਅਰ ਇੰਡੀਆ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ
ਨਿਊਜ਼ ਏਜੰਸੀ ਏਐਨਆਈ(ANI) ਮੁਤਾਬਕ ਏਅਰ ਇੰਡੀਆ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜੋ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਏਅਰਲਾਈਨ ਨੇ ਇਹ ਵੀ ਭਰੋਸਾ ਦਿਵਾਇਆ ਕਿ ਏਅਰ ਹੋਸਟੈਸ ਮਨੋਵਿਗਿਆਨਕ ਸਹਾਇਤਾ ਮਿਲ ਰਹੀ ਹੈ ਅਤੇ ਜ਼ੋਰ ਦਿੱਤਾ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਪੂਰੀ ਤਰ੍ਹਾਂ ਉਸਦੇ ਨਾਲ ਖੜੇ ਹਨ।