ਅਫਗਾਨਿਸਤਾਨ ‘ਚ ਸੜਕ ਹਾਦਸੇ ‘ਚ ਘੱਟੋ-ਘੱਟ 7 ਯਾਤਰੀਆਂ ਦੀ ਮੌਤ, 14 ਜ਼ਖ਼ਮੀ

Rajneet Kaur
1 Min Read

ਕਾਬੁਲ ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਸੂਬੇ ‘ਚ ਇਕ ਸੜਕ ਹਾਦਸੇ ‘ਚ ਘੱਟੋ-ਘੱਟ 7 ਯਾਤਰੀਆਂ ਦੀ ਮੌਤ  ਅਤੇ 14 ਹੋਰ ਜ਼ਖ਼ਮੀ ਹੋ ਗਏ ਹਨ। ਦੇਸ਼ ਦੇ ਸੂਬਾਈ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਕਾਰੀ ਮਾਜੁਦੀਨ ਅਹਿਮਦੀ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਅਹਿਮਦੀ ਨੇ ਦੱਸਿਆ ਕਿ ਇਹ ਘਟਨਾ ਖਾਸ਼ ਜ਼ਿਲੇ ਦੇ ਕੇਜਰ ਪਿੰਡ ‘ਚ ਵਾਪਰੀ ਹੈ।

ਹਾਸਿਲ ਜਾਣਕਾਰੀ ਅਨੁਸਾਰ  ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਕਨੀਕੀ ਖਰਾਬੀ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਬੱਸ ਪਲਟ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਜਦੋਂਕਿ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਢੁੱਕਵੇਂ ਇਲਾਜ ਦੀ ਗੱਲ ਕਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment