ਚੰਡੀਗੜ੍ਹ : ਸੂਬੇ ਵਿਚ ਹਰ ਦਿਨ ਅਮਨ ਅਤੇ ਕਨੂੰਨ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਇਥੇ ਹੀ ਬਸ ਨਹੀਂ ਇਸ ਅਮਨ ਅਤੇ ਕਨੂੰਨ ਨੂੰ ਸੁਰਜੀਤ ਕਰਨ ਵਾਲੀ ਪੁਲਿਸ ਹੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ । ਬੀਤੀ ਕੱਲ੍ਹ ਪਤਰਕਾਰ ਮੇਜਰ ਸਿੰਘ ਤੇ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਜਿਸ ਦਾ ਦੋਸ਼ ਪੁਲਿਸ ਤੇ ਲਗਾ ਹੈ । ਇਸ ਨੂੰ ਲੈ ਕਿ ਹੁਣ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਵਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਸਿਆਸਤਦਾਨਾਂ ਦੇ ਸਮਰਥਨ ਨਾਲ ਹੀ ਪਤਰਕਾਰ ਨਾਲ ਕੁੱਟਮਾਰ ਕੀਤੀ ਗਈ ਹੈ ।
ਦਸ ਦੇਈਏ ਕਿ ਪਤਰਕਾਰ ਮੇਜਰ ਸਿੰਘ ਮੁਹਾਲੀ ਦੇ ਇੱਕ ਗੁਰਦੁਆਰੇ ਵਿੱਚ ਸਥਾਨਕ ਝਗੜੇ ਦੀ ਕਵਰੇਜ ਕਰ ਰਿਹਾ। ਇਸ ਦੌਰਾਨ ਪੁਲਿਸ ਵਲੋਂ ਪਹਿਲਾ ਉਸ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਫਿਰ ਥਾਣੇ ਲੈ ਜਾ ਕੇ ਉਸ ਦੀ ਕੁੱਟ ਮਾਰ ਕੀਤੀ ਗਈ । ਮੇਜਰ ਸਿੰਘ ਦਾ ਦੋਸ਼ ਇਹ ਵੀ ਹੈ ਕਿ ਪੁਲਿਸ ਵਲੋਂ ਉਸ ਦੇ ਕਕਾਰਾਂ ਦੀ ਵੀ ਬੇਅਦਵੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸਿੱਖ ਵਿਚਾਰ ਮੰਚ ਅਜਿਹੀਆਂ ਪੁਲਿਸ ਕਾਰਵਾਈਆਂ ‘ਤੇ ਗੰਭੀਰ ਇਤਰਾਜ਼ ਜਤਾਉਂਦਾ ਹੈ। ਬੀਬੀ ਖਾਲੜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੋਸ਼ ਲਾਇਆ ਕਿ ਅਜਿਹੀਆਂ ਕਾਰਵਾਈਆਂ ਕਰਕੇ ਮੀਡੀਆ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦਸ਼ਨਯੋਗ ਹੈ ਕਿ ਇਹ ਖੁਲਾਸੇ ਬੀਬੀ ਪਰਮਜੀਤ ਕੌਰ ਖਾਲੜਾ, ਸਮੇਤਡਾ: ਕੁਲਦੀਪ ਸਿੰਘ ਪਟਿਆਲਾ, ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਗਲੋਬਲ ਸਿੱਖ ਕੌਸਲ ਤੋਂ ਗੁਰਪ੍ਰੀਤ ਸਿੰਘ, ਭਾਈ ਸੁਰਿਦਰ ਸਿੰਘ ਕਿਸ਼ਨਪੁਰਾ,ਜਸਵਿੰਦਰ ਸਿੰਘ ਰਾਜਪੁਰਾ(ਯੂਨਾਇਟ ਸਿੱਖ ਪਾਰਟੀ),ਰਾਜਵਿੰਦਰ ਸਿੰਘ ਰਾਹੀ, ਪ੍ਰੋਫੈਸਰ ਬਲਵਿੰਦਰਪਾਲ ਸਿੰਘ,ਡਾ.ਖੁਸ਼ਹਾਲ ਸਿੰਘ, ਗੁਰਬਚਨ ਸਿੰਘ, ਸੰਪਾਦਕ ਦੇਸ ਪੰਜਾਬ, ਪ੍ਰੋ: ਮਨਜੀਤ ਸਿੰਘ ਅਤੇ ਸੀਨੀਅਰ ਪੱਤਰਕਾਰ- ਜਸਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਸਿੱਧੂ ਵਲੋਂ ਕੀਤੇ ਗਏ ਹਨ ।