ਅਸਮ ‘ਚ ਤੇਲ ਦੇ ਖੂਹ ‘ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ‘ਚ ਲੱਗਣਗੇ 4 ਹਫਤੇ, 2 ਮੌਤਾਂ

TeamGlobalPunjab
2 Min Read

ਤਿਨਸੁਕਿਆ: ਅਸਮ ਦੇ ਤਿਨਸੁਕਿਆ ਜ਼ਿਲ੍ਹੇ ਵਿੱਚ ਆਇਲ ਇੰਡਿਆ ਦੇ ਤੇਲ ਦੇ ਖੂਹ ਵਿੱਚ ਮੰਗਲਵਾਰ ਨੂੰ ਅੱਗ ਲੱਗ ਗਈ। ਖੂਜ ਤੋਂ ਪਿਛਲੇ 14 ਦਿਨ ਤੋਂ ਗੈਸ ਲੀਕ ਹੋ ਰਹੀ ਸੀ। ਹਾਦਸੇ ਵਿੱਚ 2 ਫਾਇਰ ਫਾਇਟਰ ਦੀ ਮੌਤ ਹੋ ਗਈ। ਆਇਲ ਇੰਡਿਆ ਦੇ ਮੁਤਾਬਕ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ‘ਚ 4 ਹਫਤੇ ਲੱਗਣਗੇ।

ਕੰਪਨੀ ਦੇ ਬੁਲਾਰੇ ਤ੍ਰਿਦੇਵ ਹਜਾਰਿਕਾ ਦੇ ਮੁਤਾਬਕ ਅੱਗ ਲੱਗਣ ਤੋਂ ਬਾਅਦ ਲਾਪਤਾ ਹੋਏ ਦੋ ਫਾਇਰ ਫਾਈਟਰ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਸਵੇਰੇ ਮਿਲੀਆਂ।

ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਓਐਨਜੀਸੀ ਦਾ ਇੱਕ ਫਾਇਰ ਫਾਈਟਰ ਵੀ ਝੁਲਸ ਗਿਆ। ਅੱਗ ਇੰਨੀ ਭਿਆਨਕ ਸੀ ਕਿ ਲਾਟਾਂ 10 ਕਿਲੋਮੀਟਰ ਦੂਰੋਂ ਨਜ਼ਰ ਆ ਰਹੀਆਂ ਸਨ। ਆਸਪਾਸ ਦੇ 1.5 ਕਿਲੋਮੀਟਰ ਏਰੀਆ ਵਿੱਚ ਰਹਿਣ ਵਾਲੇ 6,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ। ਆਇਲ ਇੰਡੀਆ ਨੇ ਹਰ ਪ੍ਰਭਾਵਿਤ ਪਰਿਵਾਰ ਨੂੰ 30 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਜਾਣਕਾਰੀ ਮੁਤਾਬਕ ਗੁਵਾਹਾਟੀ ਤੋਂ 500 ਕਿਲੋਮੀਟਰ ਦੂਰ ਸਥਿਤ ਬਾਘਜਨ ਵਿੱਚ ਆਇਲ ਇੰਡਿਆ ਦੇ ਤੇਲ ਦੇ ਖੂਹ ਵਿੱਚ 27 ਮਈ ਨੂੰ ਗੈਸ ਲੀਕ ਸ਼ੁਰੂ ਹੋਈ ਸੀ। ਉਦੋਂ ਤੋਂ ਉੱਥੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਤਾਇਨਾਤ ਹਨ।

- Advertisement -

Share this Article
Leave a comment