ਆਸ਼ਾ ਵਰਕਰ ਰਾਖੀ ਦੀ ਕੋਰੋਨਾ ਕਾਰਨ ਮੌਤ ਤੋਂ ਬਾਅਦ ਵਰਕਰਾਂ ਨੇ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਤੇਜ਼

TeamGlobalPunjab
2 Min Read

ਤਲਵੰਡੀ ਸਾਬੋ: ਜ਼ਿਲ੍ਹੇ ਦੀ ਆਸ਼ਾ ਵਰਕਰ ਰਾਖੀ ਦੀ ਕੋਰੋਨਾਵਾਇਰਸ ਕਾਰਨ ਹੋਈ ਮੌਤ ਤੋਂ ਬਾਅਦ ਪੰਜਾਬ ਦੀਆਂ ਆਸ਼ਾ ਵਰਕਰਾਂ ਨੇ ਸੰਘਰਸ਼ ਕੀਤਾ ਤੇਜ਼ ਕਰ ਦਿੱਤਾ ਹੈ। ਬਲਾਕ ਤਲਵੰਡੀ ਸਾਬੋ ਦੀਆਂ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦੂਸਰੇ ਦਿਨ ਭੁੱਖ ਹੜਤਾਲ ਕੀਤੀ।

ਇਸ ਮੌਕੇ ਯੂਨੀਅਨ ਆਗੂ ਹਰਵਿੰਦਰ ਕੌਰ ਬਲਾਕ ਪ੍ਰਧਾਨ, ਸੁਖਜੀਤ ਕੌਰ ਤੇ ਸ਼ਰਨ ਕੌਰ ਨੇ ਦੱਸਿਆ ਆਸ਼ਾ ਵਰਕਰਾਂ ਸਰਕਾਰ ਨੂੰ ਲੰਬੇ ਸਮੇਂ ਤੋਂ ਅਰਜ਼ੀ ਪੱਤਰ ਭੇਜ ਕੇ ਆਪਣੀਆਂ ਮੰਗਾਂ ਮੰਨਣ ਲਈ ਕਹਿ ਰਹੀਆਂ ਹਨ, ਪਰ ਸਰਕਾਰ ਵਲੋਂ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ।

ਉਨ੍ਹਾਂ ਕਿਹਾ ਕਿ ਇੰਨੀ ਵੱਡੀ ਭਿਆਨਕ ਬਿਮਾਰੀ ਕੋਰੋਨਾਵਾਇਰਸ ‘ਚ ਆਸ਼ਾ ਵਰਕਰਾਂ ਘਰ-ਘਰ ਜਾ ਕੇ ਕੰਮ ਕਰਦੀਆਂ ਹਨ ਪਰ ਉਨ੍ਹਾਂ ਨੂੰ ਨਿਗੁਣੇ ਭੱਤਿਆਂ ਤੇ ਕੰਮ ਕਰਨਾ ਪੈ ਰਿਹਾ ਹੈ। ਆਸ਼ਾ ਵਰਕਰਾਂ ਨੂੰ 2500 ਰੁਪਿਆ ਅਤੇ ਫੈਸੀਲੀਟੇਟਰ ਨੂੰ 2000 ਮਿਲ ਰਿਹਾ ਸੀ, ਜਿਸ ਨੂੰ ਸਰਕਾਰ ਨੇ ਬੰਦ ਕਰਕੇ ਆਸ਼ਾ ਨੂੰ 1000 ਅਤੇ ਫੈਸੀਲੀਟੇਟਰ ਨੂੰ 500 ਮਹੀਨਾ ਕਰ ਦਿੱਤਾ ਹੈ ਜੋ ਕਿ ਨਾ ਕਾਫ਼ੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਵਿਰੋਧ ਕਰਕੇ ਪੰਜਾਬ ਸਰਕਾਰ ਤੋਂ ਪਹਿਲਾਂ ਵਾਲਾ 2500 ਅਤੇ 2000 ਰੁਪਿਆ ਦੇਣ ਦੀ ਮੰਗ ਕਰਨ ਦੇ ਨਾਲ ਹਰਿਆਣਾ ਪੈਟਰਨ ਤਹਿਤ ਉਨ੍ਹਾਂ ਦਾ ਭੱਤਾ ਦਿੱਤਾ ਜਾਵੇ ਅਤੇ ਫੈਸੀਲੀਟੇਟਰ ਨੂੰ ਡੇਲੀ ਵੇਜ ਮੁਲਾਜ਼ਮ ਐਲਾਨਿਆ ਜਾਵੇ।

ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਉਨ੍ਹਾਂ ਦੱਸਿਆ ਕਿ ਕੋਰੋਨਾ ਬਿਮਾਰੀ ‘ਚ ਕੰਮ ਕਰਨ ਲਈ ਉਨ੍ਹਾਂ ਦੀਆਂ ਸਾਥਣਾਂ ਆਸ਼ਾ ਵਰਕਰਾਂ ਕਰੋਨਾ ਬਿਮਾਰੀ ਤੋਂ ਪੀੜਤ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਇਲਾਜ ਪੰਜਾਬ ਸਰਕਾਰ ਕਾਰਵਾਏ ਅਤੇ ਪਿਛਲੇ ਦਿਨੀਂ ਫਿਰੋਜ਼ਪੁਰ ਵਿੱਚ ਆਸ਼ਾ ਵਰਕਰ ਰਾਖੀ ਦੀ ਮੌਤ ਹੋ ਗਈ ਸੀ ਉਸ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਤਿੱਖਾ ਕਰਨਗੀਆਂ।

Share This Article
Leave a Comment