ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ

TeamGlobalPunjab
1 Min Read

ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ‌ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕੇ (ਵੀਰਵਾਰ) ਪੰਜਾਬ ਦੌਰੇ ਤੇ ਆ‌ ਰਹੇ ਹਨ। ਇਸ ਦੌਰਾਨ ਕੇਜਰੀਵਾਲ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੂੰ ਮਿਲਣ ਉਹਨਾਂ ਦੇ ਪਿੰਡ ਸੇਖਵਾਂ (ਗੁਰਦਾਸਪੁਰ) ਪੁੱਜਣਗੇ।

ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਦਾ ਇਹ ਦੌਰਾ ਪੰਜਾਬ ਦੀ ਸਿਆਸਤ ਵਿੱਚ ਧਮਾਕਾ ਕਰੇਗਾ। ਚਰਚਾ ਹੈ ਕਿ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਛੱਡ ਕੇ ‘ਆਪ’ ਦਾ ਝਾੜੂ ਫੜ ਸਕਦੇ ਹਨ।

 

 

- Advertisement -

ਕੇਜਰੀਵਾਲ ਦੇ ਪੰਜਾਬ ਦੌਰੇ ਦੀ ਜਾਣਕਾਰੀ ‘ਆਪ’ ਦੇ ਪੰਜਾਬ ਸਹਿ-ਪ੍ਰਭਾਰੀ ਰਾਘਵ ਚੱਡਾ ਵੱਲੋਂ ਸਾਂਝੀ ਕੀਤੀ ਗਈ।

Share this Article
Leave a comment