ਆੜ੍ਹਤੀਆਂ ਨੇ ਕਣਕ ਦੀ ਸਰਕਾਰੀ ਖਰੀਦ ਦਾ ਕੀਤਾ ਬਾਈਕਾਟ

TeamGlobalPunjab
1 Min Read

ਜਲੰਧਰ: ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਪਹਿਲੇ ਦਿਨ ਹੀ ਪੰਜਾਬ ਆੜ੍ਹਤੀਆਂ ਐਸੋਸੀਏਸ਼ਨ ਨੇ ਮੰਗਾਂ ਨਾ ਮੰਨੇ ਜਾਣ ਕਰਕੇ ਕਣਕ ਦੀ ਸਰਕਾਰੀ ਖ਼ਰੀਦ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਹੜਤਾਲ 20 ਅਪ੍ਰੈਲ ਤੱਕ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਗਿਆ ਸੀ।

ਉਨ੍ਹਾਂ ਦਾ ਇਸ ਸਬੰਧ ਵਿਚ ਕਹਿਣਾ ਹੈ ਕਿ ਮੰਗਾਂ ਨਾ ਮੰਨੇ ਜਾਣ ਤੱਕ ਉਹ ਸਰਕਾਰੀ ਖ਼ਰੀਦ ਨਹੀਂ ਕਰਨਗੇ। ਆੜ੍ਹਤੀਆਂ ਐਸੋਸੀਏਸ਼ਨ ਦੇ ਸ. ਰਵਿੰਦਰ ਸਿੰਘ ਚੀਮਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਇਹੀ ਕਾਰਨ ਰਿਹਾ ਕਿ ਮੰਡੀ ਵਿੱਚ ਪਹਿਲੇ ਦਿਨ ਆੜਤੀ ਵੀ ਨਹੀਂ ਪੁੱਜੇ। ਪੰਜਾਬ ਸਰਕਾਰ ਨੇ ਸੂਬੇ ਵਿੱਚ ਕਣਕ ਦੀ ਖਰੀਦ ਲਈ 15 ਅਪ੍ਰੈਲ ਤੋਂ 21 ਮਈ ਤੱਕ ਨਿਰਧਾਰਤ ਕੀਤੀ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਮਾਸਕ, ਸੈਨਿਟਾਇਜਰ ਸਣੇ ਤਮਾਮ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਦਾ ਦਾਅਵਾ ਕੀਤਾ ਗਿਆ ਹੈ । ਜਦੋਂ ਕਿ ਪਹਿਲਾਂ ਦਿਨ ਜਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਖਾਲੀ ਰਹੀ।

Share this Article
Leave a comment