ਬਜਬਜ ਘਾਟ ਦਾ ਸਾਕਾ ਤੇ ‘ਕਾਮਾਗਾਟਾ ਮਾਰੂ ਜਹਾਜ਼’

TeamGlobalPunjab
2 Min Read

-ਅਵਤਾਰ ਸਿੰਘ

1914 ‘ਚ ਬਾਬਾ ਗੁਰਦਿਤ ਸਿੰਘ ਸਰਹਾਲੀ ਜਿਲਾ ਤਰਨ ਤਾਰਨ ਜੋ ਵਪਾਰ ਕਰਨ ਸਿੰਗਾਪੁਰ ਗਏ ਸਨ ਨੇ ਇਕ ਜਪਾਨੀ ‘ਕਾਮਾਗਾਟਾ ਮਾਰੂ ਜਹਾਜ਼’ ਕਿਰਾਏ ‘ਤੇ ਲਿਆ।

ਉਸ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ, ਇਸ ਤੋਂ ਇਲਾਵਾ ਕੋਲਾ ਵੇਚਣ ਲਈ ਲੱਦਿਆ ਹੋਇਆ ਸੀ। ਉਨ੍ਹਾਂ ਨੂੰ ਲੈ ਕੇ ਕਨੇਡਾ ਵੱਲ ਰਵਾਨਾ ਹੋਇਆ ਪਰ ਉਥੋਂ ਦੀ ਸਰਕਾਰ ਨੇ ਜਹਾਜ਼ ਦੇ ਯਾਤਰੀਆਂ ਨੂੰ ਵੈਨਕੂਵਰ ਬੰਦਰਗਾਹ ‘ਤੇ ਉਤਰਨ ਦੀ ਇਜਾਜ਼ਤ ਨਾ ਦਿੱਤੀ, ਸਿਰਫ ਚਾਰ ਬਿਮਾਰ ਯਾਤਰੀ ਉਤਰੇ।

ਦੋ ਮਹੀਨੇ ਠਹਿਰਣ ਉਪਰੰਤ 23 ਜੁਲਾਈ 1914 ਨੂੰ ਜਹਾਜ਼ ਵਾਪਸ ਭਾਰਤ ਚੱਲ ਪਿਆ ਜੋ 27 ਸਤੰਬਰ ਨੂੰ ਕਲਕੱਤਾ ਲਾਗੇ ਪਹੁੰਚਾ। ਇਕ ਬਰਤਾਨਵੀ ਜੰਗੀ ਜਹਾਜ਼ ਨੇ ਬੰਦਰਗਾਹ ਤੋਂ ਪਿਛੇ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕ ਲਿਆ।

- Advertisement -

29 ਸਤੰਬਰ ਨੂੰ ਬਜਬਜ ਘਾਟ ‘ਤੇ ਬਾਬਾ ਗੁਰਦਿਤ ਸਿੰਘ ਤੇ ਉਨ੍ਹਾਂ ਨਾਲ 20 ਹੋਰ ਯਾਤਰੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ ਦਾ ਵਿਰੋਧ ਹੋਇਆ।

ਇਸ ਸਮੇਂ ਉਥੇ ਹੋਈ ਪੁਲੀਸ ਤੇ ਯਾਤਰੀਆਂ ਵਿਚਕਾਰ ਝੜਪ ਵਿੱਚ 21 ਯਾਤਰੀ ਸ਼ਹੀਦ ਹੋ ਗਏ। ਬਾਬਾ ਗੁਰਦਿੱਤ ਸਿੰਘ ਤੇ ਕੁਝ ਸਾਥੀ ਬਚ ਨਿਕਲੇ। ਇਸ ਘਟਨਾ ਦਾ ਦੇਸ਼ ਤੇ ਵਿਦੇਸ਼ਾਂ ਵਿਚ ਗਦਰੀਆਂ ਉਪਰ ਬਹੁਤ ਅਸਰ ਹੋਇਆ।

ਬਰਕਤ ਉਲਾ, ਤਾਰਕ ਨਾਥ ਦਾਸ ਤੇ ਸੋਹਣ ਸਿੰਘ ਗਦਰੀਆਂ ਨੇ ਕੈਲੇਫੋਰਨੀਆ ਤੇ ਹੋਰ ਥਾਵਾਂ ਉਪਰ ਜਲੂਸ ਕੱਢ ਕੇ ਰੋਸ ਪ੍ਰਗਟ ਕੀਤਾ। 1952 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬਜਬਜ ਘਾਟ ਸਥਾਨ ‘ਤੇ ਸ਼ਹੀਦੀ ਯਾਦਗਰ ਦਾ ਉਟਘਾਟਨ ਕੀਤਾ।

2006 ਵਿਚ ਕੈਨੇਡਾ ਦੇ ਪੀ ਐਮ ਸਟੀਫਨ ਹਾਰਪਰ ਤੇ ਮਈ 2016 ਵਿਚ ਪੀ ਐਮ ਟਰੂਡੋ ਨੇ ਇਸ ਘਟਨਾ ਲਈ ਮੁਆਫੀ ਮੰਗੀ।

Share this Article
Leave a comment