ਸੋਸ਼ਲ ਮੀਡੀਆ ‘ਤੇ ਉੱਠੀ ਯੁਵਿਕਾ ਚੌਧਰੀ ਦੀ ਗ੍ਰਿਫਤਾਰੀ ਦੀ ਮੰਗ, ਅਦਾਕਾਰਾ ਨੇ ਦਿੱਤੀ ਸਫਾਈ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਤੇ ਪ੍ਰਿੰਸ ਨਰੂਲਾ ਦੀ ਪਤਨੀ ਯੁਵਿਕਾ ਚੌਧਰੀ ਇੱਕ ਸ਼ਬਦ ਕਾਰਨ ਵਿਵਾਦਾਂ ‘ਚ ਘਿਰ ਗਈ ਹੈ। ਸੋਸ਼ਲ ਮੀਡੀਆ ‘ਤੇ ਯੁਵਿਕਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਟਵਿੱਟਰ ‘ਤੇ #ArrestYuvikaChoudhary ਟਰੈਂਡ ਕਰ ਰਿਹਾ ਹੈ। ਯੁਵਿਕਾ ਚੌਧਰੀ ਨੇ ਆਪਣੇ ਇਕ vlog (ਵੀਡੀਓ ਲੌਗ) ਵਿਚ  ਹਰਿਜਨ ਭਾਈਚਾਰੇ ਲਈ ਜਾਤੀ ਸੂਚਕ ਸ਼ਬਦ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਨਾਰਾਜ਼ ਲੋਕ ਯੁਵਿਕਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

ਅਦਾਕਾਰਾ ਨੇ ਪੋਸਟ ਕਰਕੇ ਦਿੱਤੀ ਸਫਾਈ

ਯੁਵਿਕਾ ਚੌਧਰੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕਰ ਕੇ ਇਸ ਮਾਮਲੇ ‘ਤੇ ਸਫਾਈ ਦਿੱਤੀ ਹੈ। ਯੁਵਿਕਾ ਨੇ ਲਿਖਿਆ ਕਿ, ‘ਉਸ ਨੂੰ ਇਸ ਸ਼ਬਦ ਦਾ ਮਤਲਬ ਨਹੀਂ ਪਤਾ ਸੀ। ਮੇਰਾ ਮਤਲਬ ਕਿਸੇ ਨੂੰ ਦੁਖੀ ਕਰਨਾ ਨਹੀਂ ਸੀ ਅਤੇ ਮੈਂ ਅਜਿਹਾ ਕਦੇ ਨਹੀਂ ਕਰ ਸਕਦੀ। ਮੈਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ, ਉਮੀਦ ਕਰਦੀ ਹਾਂ ਕਿ ਤੁਸੀਂ ਸਮਝ ਗਏ ਹੋ।’

ਪ੍ਰਿੰਸ ਨਰੂਲਾ ਨੇ ਕੀਤਾ ਸਪੋਰਟ

ਯੁਵਿਕਾ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪਤੀ ਪ੍ਰਿੰਸ ਨਰੂਲਾ ਨੇ ਕਮੈਂਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, ਬੇਬੀ ਜੋ ਹੋਇਆ ਗਲਤੀ ਨਾਲ ਹੋਇਆ ਪਰੇਸ਼ਾਨ ਨਾ ਹੋਵੋ ਮੈਂ ਤੁਹਾਡੇ ਨਾਲ ਹਾਂ ਤੇ ਤੁਸੀਂ ਮੁਆਫ਼ੀ ਵੀ ਮੰਗ ਲਈ ਹੈ। ਉੱਥੇ ਹੀ ਕੁਝ ਲੋਕ ਮੁਆਫੀ ਤੋਂ ਬਾਅਦ ਵੀ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।

- Advertisement -
Share this Article
Leave a comment