ਹਾਨੀਕਾਰਕ ਭੋਜਨ ਖਾਣ ਨਾਲ ਹਰ ਸਾਲ ਕਰੋੜਾਂ ਲੋਕ ਹੁੰਦੇ ਬਿਮਾਰ ਤੇ ਬੱਚਿਆਂ ਦੀ ਜਾਂਦੀਆਂ ਜਾਨਾਂ, WHO ਦੇ ਹੈਰਾਨ ਕਰਦੇ ਅੰਕੜੇ

Global Team
2 Min Read

ਨਿਊਜ਼ ਡੈਸਕ: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਏਡਨੋਮ ਨੇ ਸ਼ੁੱਕਰਵਾਰ ਨੂੰ ਹਾਨੀਕਾਰਕ ਭੋਜਨ ਤੋਂ ਬਚਣ ਲਈ ਖਾਣ-ਪੀਣ ਨਾਲ ਸਬੰਧਤ ਸਖ਼ਤ ਨਿਯਮਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਹੈ ਕਿ ਹਰ ਸਾਲ ਖਰਾਬ ਭੋਜਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ 60 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਇਸ ਦੇ ਨਾਲ ਹੀ 4 ਲੱਖ ਤੋਂ ਵੱਧ ਲੋਕਾਂ ਦੀ ਜਾਨ ਵੀ ਚਲੇ ਜਾਂਦੀ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ, ਖੁਰਾਕ ਮੰਤਰੀ ਪ੍ਰਹਲਾਦ ਜੋਸ਼ੀ, ਸਿਹਤ ਸਕੱਤਰ ਅਤੇ FSSAI ਦੇ ਚੇਅਰਮੈਨ ਅਪੂਰਵ ਚੰਦਰਾ ਅਤੇ ਹੋਰ ਵੀ ਕਈ ਅਧਿਕਾਰੀ ਦਿੱਲੀ ਵਿੱਚ ਆਯੋਜਿਤ ਦੂਜੇ ਗਲੋਬਲ ਫੂਡ ਰੈਗੂਲੇਟਰੀ ਸੰਮੇਲਨ ਵਿੱਚ ਮੌਜੂਦ ਸਨ।

ਟੇਡਰੋਸ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਸਾਡੀ ਭੋਜਨ ਪ੍ਰਣਾਲੀ ਜਲਵਾਯੂ ਤਬਦੀਲੀ, ਆਬਾਦੀ ਵਾਧੇ, ਨਵੀਂ ਤਕਨੀਕ, ਵਿਸ਼ਵੀਕਰਨ ਅਤੇ ਉਦਯੋਗੀਕਰਨ ਕਾਰਨ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। WHO ਨੇ ਕਿਹਾ ਕਿ ਹਾਨੀਕਾਰਕ ਭੋਜਨ ਕਾਰਨ ਆਪਣੀ ਜਾਨ ਗੁਆਉਣ ਵਾਲਿਆਂ ਵਿੱਚ 70 ਫੀਸਦੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ।

ਉਹਨਾਂ ਕਿਹਾ ‘ਭੋਜਨ ਰੈਗੂਲੇਟਰੀ ਕਮਿਊਨਿਟੀ ਦੀ ਇਹਨਾਂ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਭੂਮਿਕਾ ਹੈ।’ ਉਨ੍ਹਾਂ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 30 ਲੱਖ ਤੋਂ ਵੱਧ ਲੋਕ ਪੌਸ਼ਟਿਕ ਭੋਜਨ ਖਾਣ ਤੋਂ ਅਸਮਰੱਥ ਹਨ। ਟੇਡਰੋਸ ਨੇ ਇਹ ਵੀ ਜ਼ੋਰ ਦਿੱਤਾ ਕਿ ਸਾਰਿਆਂ ਲਈ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਲਈ ਹਰ ਕਿਸੇ ਦੀ ਮਦਦ ਦੀ ਲੋੜ ਹੈ।

 

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment