ਸੇਬ ਚੋਰੀ ਮਾਮਲਾ : 2 ਪੰਜਾਬੀ ਸਮਾਜ ਸੇਵੀਆਂ ਨੇ ਸੇਬ ਮਾਲਕ ਨੂੰ 9 ਲੱਖ 12 ਹਜ਼ਾਰ ਰੁਪਏ ਦਾ ਚੈੱਕ ਕੀਤਾ ਭੇਂਟ

Global Team
1 Min Read

ਦੇਸ਼ ਹੋਵੇ ਭਾਵੇਂ ਪਰਦੇਸ ਜਦੋਂ ਕਦੇ ਕਿਧਰੇ ਵੀ ਭੀੜ ਪੈਂਦੀ ਹੈ ਤਾਂ ਪੰਜਾਬੀ ਵਧ ਚੜ ਕੇ ਸਹਿਯੋਗ ਕਰਦੇ ਹਨ। ਮਨੁੱਖਤਾ ਤੇ ਆਈ ਹੋਈ ਆਫਤ ਨੂੰ ਦੇਖ ਜਦੋਂ ਹਰ ਪਾਸੇ ਹਰ ਪਾਸੇ ਲੋੜੀਂਦਾ ਸਾਮਾਨ ਮਹਿੰਗਾ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬੀ ਵਸਤਾਂ ਦਾ ਲੰਗਰ ਲਗਾ ਦਿੰਦੇ ਹਨ। ਕੁਝ ਅਜਿਹਾ ਹੀ ਨਜ਼ਾਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵੀ ਦੇਖਣ ਨੂੰ ਮਿਲਿਆ। ਇੱਥੇ ਬੀਤੇ ਦਿਨੀਂ ਇੱਕ ਸੇਬਾਂ ਦਾ ਭਰਿਆ ਟਰੱਕ ਉਲਟਿਆ ਸੀ ਜਿਸ ਤੋਂ ਬਾਅਦ ਕੁਝ ਲੋਕ ਸੇਬ ਚੋਰੀ ਕਰਕੇ ਲੈ ਗਏ ਸਨ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਨੂੰ ਲੈ ਕੇ ਬਵਾਲ ਖੜ੍ਹਾ ਹੋਇਆ ਸੀ।

 

ਹੁਣ ਪੰਜਾਬੀਆਂ ਵੱਲੋਂ ਸੇਬਾਂ ਦੇ ਮਾਲਕ ਦੀ ਮਦਦ ਕੀਤੀ ਗਈ ਹੈ। ਦੋ ਪੰਜਾਬੀਆਂ ਵੱਲੋਂ ਸੇਬਾਂ ਦੇ ਮਾਲਕ ਨੂੰ 9 ਲੱਖ 12 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਵੀ ਸੇਬ ਚੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਲਈ ਬਕਾਇਦਾ ਤੌਰ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਸਥਾਨਕ SSP ਡਾਕਟਰ ਰਵਜੋਤ ਕੌਰ ਨੇ ਦੱਸਿਆ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਚ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

- Advertisement -

Share this Article
Leave a comment