ਦੇਸ਼ਭਰ ‘ਚ ਕੋਰੋਨਾ ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ। ਰੋਜ਼ਾਨਾ ਲੱਖਾਂ ਲੋਕ ਕੋਵਿਡ 19 ਦਾ ਸ਼ਿਕਾਰ ਹੋ ਰਹੇ ਹਨ ‘ਤੇ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਬਾਲੀਵੁੱਡ ਅਭਿਨੇਤਾ ਅਨੁਪਮ ਖੇਰ ਜੋ ਹਮੇਸ਼ਾ ਹੀ ਮੋਦੀ ਸਰਕਾਰ ਦਾ ਸਮਰਥਨ ਕਰਦੇ ਰਹੇ ਹਨ, ਨੇ ਪਹਿਲੀ ਵਾਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਦੇਸ਼ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਬਾਰੇ ਵਿਚ, ਅਨੁਪਮ ਨੇ ਕਿਹਾ ਹੈ ਕਿ ਕੋਵਿਡ ਸੰਕਟ ਨਾਲ ਨਜਿੱਠਣ ਵਿਚ ਸਰਕਾਰ ਨਾਕਾਮ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਜਾਣਕਾਰੀ ਅਨੁਸਾਰ ਹਾਲ ਹੀ ਵਿਚ ਇਕ ਇੰਟਰਵਿਉ ਦੌਰਾਨ ਅਨੁਪਮ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਇਮੇਜ ਬਣਾਉਣ ਤੋਂ ਜ਼ਿਆਦਾ ਜਾਨ ਬਚਾਉਣ ਉੱਤੇ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਸਰਕਾਰ ਨਾਕਾਮ ਰਹੀ ਹੈ। ਇਸ ਵਕਤ ਉਨ੍ਹਾਂ ਨੂੰ ਇਹ ਸੱਮਝਣਾ ਚਾਹੀਦਾ ਹੈ ਕਿ ਇਮੇਜ ਬਣਾਉਣ ਤੋਂ ਜ਼ਿਆਦਾ ਜ਼ਰੂਰੀ ਲੋਕਾਂ ਦੀ ਜਾਨ ਹੈ।
ਅਨੁਪਮ ਖੇਰ ਨੇ ਇਹ ਵੀ ਕਿਹਾ ਕਿ ਇਸ ਵਕਤ ਸਰਕਾਰ ਦੀ ਆਲੋਚਨਾ ਜਾਇਜ ਹੈ। ਉਨ੍ਹਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਆਲੋਚਨਾ ਕਈ ਮਾਮਲਿਆਂ ਵਿਚ ਜਾਇਜ ਹੈ ਅਤੇ ਸਰਕਾਰ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸਦੇ ਲਈ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਮੈਨੂੰ ਲੱਗਦਾ ਹੈ ਕਿ ਤੈਰਦੀ ਹੋਈਆ ਲਾਸ਼ਾ ਦੇਖ ਕੋਈ ਨਿਰਦਈ ਇਨਸਾਨ ਹੀ ਪ੍ਰਭਾਵਿਤ ਨਹੀਂ ਹੋਵੇਗਾ। ਪਰ ਦੂਜੀ ਰਾਜਨੀਤਿਕ ਪਾਰਟੀਆਂ ਜੋ ਇਸਨੂੰ ਆਪਣੇ ਮੁਨਾਫ਼ਾ ਲਈ ਇਸਤੇਮਾਲ ਕਰ ਰਹੀਆ ਹਨ ਉਹ ਵੀ ਠੀਕ ਨਹੀਂ ਹੈ।
ਅਨੁਪਮ ਖੇਰ ਦੀ ਇਹ ਟਿੱਪਣੀ ਕਾਫ਼ੀ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਹ ਹਮੇਸ਼ਾਂ ਹੀ ਮੋਦੀ ਸਰਕਾਰ ਦਾ ਬਚਾਅ ਕਰਦੇ ਆ ਰਹੇ ਹਨ, ਇਥੋਂ ਤਕ ਕਿ ਸੋਸ਼ਲ ਮੀਡੀਆ ‘ਤੇ ਵੀ ਉਹ ਅਕਸਰ ਲੋਕਾਂ ਦੀ ਭੀੜ ਵਿਚ ਆ ਜਾਂਦੇ ਹਨ ਜੋ ਸਰਕਾਰ ਦੀ ਆਲੋਚਨਾ ਕਰਦੇ ਹਨ ਪਰ ਇਸ ਤਰ੍ਹਾਂ ਪਹਿਲੀ ਵਾਰ ਉਹ ਸਰਕਾਰ ਦੇ ਖਿਲਾਫ ਬੋਲਦੇ ਨਜ਼ਰ ਆਏ ਹਨ।