ਦਹੀਂ ਦਾ ਸਵਾਦ ਸਾਨੂੰ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ, ਇਸੇ ਲਈ ਅਸੀਂ ਇਸ ਨੂੰ ਹਰ ਖਾਣੇ ਦੇ ਨਾਲ ਖਾਣਾ ਪਸੰਦ ਕਰਦੇ ਹਾਂ । ਦਹੀਂ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ, ਇਹ ਸਾਡੇ ਪੇਟ ਨੂੰ ਠੰਡਾ ਰੱਖਦਾ ਹੈ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਦਾ ਹੈ। ਇਸ ‘ਚ ਕੈਲਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਕੀ ਤੁਸੀਂ ਦਹੀਂ ਨੂੰ ਮਿੱਟੀ ਦੇ ਘੜੇ ਵਿੱਚ ਸਟੋਰ ਕਰਦੇ ਹੋ ਜਾਂ ਸਟੀਲ ਦੇ ਕਟੋਰੇ ਦੀ ਵਰਤੋਂ ਕਰਨਾ ਪਸੰਦ ਕਰਦੇ ਹੋ।
ਪੁਰਾਣੇ ਸਮਿਆਂ ਵਿੱਚ ਸਾਡੇ ਘਰਾਂ ਵਿੱਚ ਮਿੱਟੀ ਦੇ ਬਰਤਨਾਂ ਵਿੱਚ ਦਹੀਂ ਪਾਈ ਜਾਂਦੀ ਸੀ, ਪਰ ਬਦਲਦੇ ਸਮੇਂ ਵਿੱਚ ਇਸਦੀ ਥਾਂ ਸਟੀਲ ਦੇ ਭਾਂਡਿਆਂ ਨੇ ਲੈ ਲਈ ਹੈ। ਅੱਜ-ਕੱਲ੍ਹ ਬਹੁਤ ਸਾਰੇ ਲੋਕ ਘਰ ‘ਚ ਵੀ ਦਹੀ ਬਣਾਉਣ ਦੀ ਖੇਚਲ ਨਹੀਂ ਕਰਦੇ, ਸਗੋਂ ਬਜ਼ਾਰ ਤੋਂ ਖਰੀਦ ਲੈਂਦੇ ਹਨ। ਆਓ ਜਾਣਦੇ ਹਾਂ ਮਿੱਟੀ ਦੇ ਭਾਂਡੇ ‘ਚ ਦਹੀ ਰੱਖਣ ਨਾਲ ਕੀ-ਕੀ ਫਾਇਦੇ ਹੁੰਦੇ ਹਨ।
ਗਰਮੀਆਂ ਵਿੱਚ, ਦਹੀਂ ਆਸਾਨੀ ਨਾਲ ਅਤੇ ਬਹੁਤ ਜਲਦੀ ਬਣਦੀ ਹੈ। ਪਰ ਇਹ ਸਰਦੀਆਂ ਵਿੱਚ ਦੇਰ ਨਾਲ ਬਣਦੀ ਹੈ ਕਿਉਂਕਿ ਇਸ ਲਈ ਇੱਕ ਵਿਸ਼ੇਸ਼ ਤਾਪਮਾਨ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਮਿੱਟੀ ਦੇ ਘੜੇ ਵਿੱਚ ਦਹੀਂ ਨੂੰ ਸਟੋਰ ਕਰਦੇ ਹੋ, ਤਾਂ ਇਹ ਦਹੀਂ ਨੂੰ ਇੰਸੂਲੇਟ ਕਰੇਗਾ ਅਤੇ ਸਰਦੀਆਂ ਦੇ ਮੌਸਮ ਵਿੱਚ ਵੀ ਇਹ ਜਲਦੀ ਬਣੇਗੀ।
ਮਿੱਟੀ ਦੇ ਘੜੇ ਵਿੱਚ ਦਹੀਂ ਰੱਖਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਦਹੀਂ ਨੂੰ ਗਾੜਾ ਕਰ ਦਿੰਦਾ ਹੈ, ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਮਿੱਟੀ ਦੇ ਬਣੇ ਬਰਤਨ ਪਾਣੀ ਨੂੰ ਸੋਖ ਲੈਂਦੇ ਹਨ। ਜਿਸ ਕਾਰਨ ਦਹੀਂ ਗਾੜ੍ਹਾ ਹੋਣ ਲੱਗਦਾ ਹੈ। ਇਸ ਦੇ ਉਲਟ ਜੇਕਰ ਤੁਸੀਂ ਸਟੀਲ ਜਾਂ ਐਲੂਮੀਨੀਅਮ ਦੇ ਕਟੋਰੇ ‘ਚ ਦਹੀਂ ਪਾਉਂਦੇ ਹੋ ਤਾਂ ਅਜਿਹਾ ਨਹੀਂ ਹੁੰਦਾ। ਜੇਕਰ ਤੁਸੀਂ ਸਟੀਲ ਜਾਂ ਐਲੂਮੀਨੀਅਮ ਦੀ ਬਜਾਏ ਮਿੱਟੀ ਦੇ ਭਾਂਡੇ ਵਿੱਚ ਦਹੀਂ ਪਾਉਂਦੇ ਹੋ ਤਾਂ ਸਰੀਰ ਨੂੰ ਕੁਦਰਤੀ ਖਣਿਜ ਉਪਲਬਧ ਹੋਣਗੇ, ਜਿਨ੍ਹਾਂ ਵਿੱਚ ਆਇਰਨ, ਫਾਸਫੋਰਸ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਸ਼ਾਮਲ ਹਨ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.