ਬਠਿੰਡਾ : ਬਠਿੰਡਾ ਜ਼ਿਲ੍ਹੇ ’ਚ ਜਿੱਥੇ ਸੱਤਵੀਂ ਜਮਾਤ ਦੀਆਂ ਲਾਪਤਾ ਕੁੜੀਆਂ ਦਾ ਜਿੱਥੇ ਹਾਲੇ ਤੱਕ ਕੋਈ ਪਤਾ ਨਹੀ ਲੱਗਿਆ ਉੱਥੇ ਹੀ ਹੁਣ ਦੇ ਪਿੰਡ ਭਗਤਾ ਭਾਈ ’ਚ ਇੱਕ ਨੌਜਵਾਨ ਨੂੰ ਸਕੂਲ ਦੀਆਂ ਕੁੜੀਆਂ ਦੇ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਨ ‘ਤੇ ਨੌਜਵਾਨਾਂ ਵਲੋਂ ਗੋਲੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੰਭੀਰ ਹਾਲਤ ’ਚ ਨੌਜਵਾਨ ਨੂੰ ਬਠਿੰਡਾ ਦੇ ਸਿਵਲ ਹਸਪਤਾਲ ’ਚ ਭਰਤੀ ਕੀਤਾ ਗਿਆ ਹੈ।
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਇਸ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਹੈ ਅਤੇ ਇਸ ਨੂੰ ਭਗਤਾ ਭਾਈ ਦੇ ਸਕੂਲ ਦੇ ਸਾਹਮਣੇ ਕੁੱਝ ਮੁੰਡਿਆਂ ਵਲੋਂ ਸਕੂਲ ਦੀਆਂ ਕੁੜੀਆਂ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਗੋਲੀ ਮਾਰ ਦਿੱਤੀ ਗਈ, ਜੋ ਕਿ ਉਸ ਦੇ ਗਲੇ ‘ਤੇ ਜਾ ਲੱਗੀ। ਜ਼ਖਮੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਬਠਿੰਡਾ ਦੇ ਸਿਵਲ ਹਪਸਤਾਲ ‘ਚ ਦਾਖਲ ਕਰਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਹਪਸਤਾਲ ਦੇ ਡਾਕਟਰ ਨੇ ਦੱਸਿਆ ਕਿ ਫਿਲਹਾਲ ਜ਼ਖਮੀ ਨੌਜਵਾਨ ਦੀ ਹਾਲਤ ਸਥਿਰ ਹੈ। ਬਾਕੀ ਉਸਦੀ ਸਿਟੀਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ।
ਬਠਿੰਡਾ ‘ਚ ਜਿੱਥੇ 3 ਵਿਦਿਆਰਥਣਾਂ ਦੀ ਗੁੰਮਸ਼ੁਦਗੀ ਪੁਲਿਸ ਦੇ ਲਈ ਗਲੇ ਦੀ ਹੱਡੀ ਬਣੀ ਹੋਈ ਹੈ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੀ ਘਟਨਾ ਨੇ ਪੁਲਿਸ ਦੀਆਂ ਮੁਸ਼ਕਲਾਂ ਜ਼ਰੂਰ ਵਧਾ ਦਿੱਤੀਆਂ ਹਨ।