ਕੈਨੇਡਾ ‘ਚ ਖੂਨੀ ਗੈਂਗਵਾਰ: ਨਾਮੀ ਗੈਂਗ ‘ਚ ਸ਼ਾਮਲ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

ਵੈਨਕੂਵਰ: ਕੈਨੇਡਾ ਵਿਖੇ ਸਰਗਰਮ ਗੈਂਗ ‘ਚ ਸ਼ਾਮਲ ਇੱਕ ਹੋਰ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਰਿਚਮੰਡ ਤੋਂ ਸਾਹਮਣੇ ਆਇਆ ਜਿਥੇ 28 ਸਾਲਾ ਦੇ ਦਿਲਰਾਜ ਜੌਹਲ ਦਾ ਕਤਲ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਰੀ ਨਾਲ ਸਬੰਧਤ ਦਿਲਰਾਜ ਜੌਹਲ ਬ੍ਰਦਰਜ਼ ਕੀਪਰਜ਼ ਗਿਰੋਹ ਦੇ ਨਾਲ ਸੀ ਪਰ ਪਿਛਲੇ ਸਮੇਂ ਦੌਰਾਨ ਜੌਹਲ ਗੈਂਗ ਦੇ ਦੁਸ਼ਮਣਾਂ ਨਾਲ ਮਿਲ ਗਿਆ ਸੀ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦਿਲਰਾਜ ਜੌਹਲ ਨੂੰ ਸ਼ਨੀਵਾਰ ਰਾਤ ਲਗਭਗ 12 ਵਜੇ ਰਿਚਮੰਡ ਦੇ ਲੈਨਜ਼ਡਾਊਨ ਰੋਡ ਦੇ 8100 ਬਲਾਕ ‘ਚ ਸਥਿਤ ਘਰ ‘ਚ ਗੋਲੀ ਮਾਰ ਦਿੱਤੀ ਗਈ। ਦਿਲਰਾਜ ਜੌਹਲ, ਇਕਬਾਲ ਗਰੇਵਾਲ ਦਾ ਦੋਸਤ ਸੀ ਜਿਸ ਦਾ ਪਿਛਲੇ ਸਾਲ ਸਤੰਬਰ ਵਿਚ ਵੈਨਕੂਵਰ ਵਿਖੇ ਕਤਲ ਕਰ ਦਿੱਤਾ ਗਿਆ। ਇਕਬਾਲ ਗਰੇਵਾਲ ਦੀ ਨੇੜਤਾ ਯੂਨਾਈਟਡ ਨੇਸ਼ਨਜ਼ ਗੈਂਗ ਨਾਲ ਦੱਸੀ ਗਈ ਅਤੇ ਅੱਜ ਤੱਕ ਉਸ ਦੇ ਕਤਲ ਦੀ ਗੁੱਥੀ ਸੁਲਝਾਈ ਨਹੀਂ ਜਾ ਸਕੀ।

ਇਹ ਵੀ ਪੜ੍ਹੋ: ਕੈਨੇਡਾ ‘ਚ ਨਾਮੀ ਗੈਂਗਸਟਰ ਕੰਗ ਦਾ ਗੋਲੀਆਂ ਮਾਰ ਕੇ ਕਤਲ

- Advertisement -

ਇੱਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕਈ ਗੈਂਗ ਦੇ ਮੈਂਬਰ ਦਿਲਰਾਜ ਜੌਹਲ ਦੇ ਦੁਸ਼ਮਣ ਬਣ ਚੁੱਕੇ ਸਨ। ਬ੍ਰਦਰਜ਼ ਕੀਪਰਜ਼ ਨੇ ਇੰਸਟਾਗ੍ਰਾਮ ਰਾਹੀਂ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਜੌਹਲ ਦੀ ਮੌਤ ਨੂੰ ਚੰਗੀ ਖ਼ਬਰ ਕਰਾਰ ਦਿੱਤਾ ਹੈ। ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫ਼ਰੈਂਕ ਜੈਂਗ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਸਰਗਰਮੀਆਂ ਤੋਂ ਪੁਲਿਸ ਚੰਗੀ ਤਰ੍ਹਾਂ ਜਾਣੂ ਹੈ। ਪਰ ਫ਼ਿਲਹਾਲ ਜਾਂਚਕਰਤਾਵਾਂ ਵੱਲੋਂ ਇੰਸਟਾਗ੍ਰਾਮ ਨਾਲ ਸੰਪਰਕ ਕਰ ਕੇ ਇਨ੍ਹਾਂ ਸਰਗਰਮੀਆਂ ਨੂੰ ਬੰਦ ਕਰਨ ਦੀ ਅਪੀਲ ਨਹੀਂ ਕੀਤੀ ਗਈ ਹੈ।

ਉਧਰ ਬ੍ਰਿਟਿਸ਼ ਕੋਲੰਬੀਆ ਦੇ ਲੋਕ ਰੱਖਿਆ ਮੰਤਰੀ ਮਾਈਕ ਫ਼ਾਰਨਵਰਥ ਨੇ ਕਿਹਾ ਕਿ ਬਦਲੇ ਤਹਿਤ ਹੋ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Share this Article
Leave a comment