ਜਲੰਧਰ: ਜਲੰਧਰ ਤੋਂ ਬਾਅਦ ਹੁਣ ਮੰਗਲਵਾਰ ਦੇਰ ਰਾਤ ਅੰਮ੍ਰਿਤਸਰ ਦੇ ਖਾਸਾ ਕੈਂਪ ਨੇੜੇ ਸਥਿਤ ਆਰਮੀ ਕੈਂਪ ਦੇ ਬਾਹਰ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਆਸਪਾਸ ਦੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਘਰਾਂ ‘ਚੋਂ ਬਾਹਰ ਆ ਗਏ। ਇਸ ਦੌਰਾਨ, ਜਲੰਧਰ ‘ਚ, ਬੀਐਸਐਫ ਹੈੱਡਕੁਆਰਟਰ ਦੇ ਬਾਹਰ ਇੱਕ ਸਕੂਟੀ ‘ਚ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਘਟਨਾ ਸਥਾਨ ‘ਤੇ ਅੱਗ ਲੱਗ ਗਈ। ਜਲੰਧਰ ਧਮਾਕੇ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਹਾਸਿਲ ਜਾਣਕਾਰੀ ਅਨੁਸਾਰ ਜਲੰਧਰ ‘ਚ ਧਮਾਕਾ ਸ਼ਾਮ 7:00 ਵਜੇ ਤੋਂ 7:30 ਵਜੇ ਦੇ ਵਿਚਕਾਰ ਹੋਇਆ, ਜਦੋਂ ਕਿ ਅੰਮ੍ਰਿਤਸਰ ‘ਚ ਧਮਾਕਾ ਦੇਰ ਰਾਤ ਹੋਇਆ। ਅੰਮ੍ਰਿਤਸਰ ‘ਚ ਖਾਸਾ ਆਰਮੀ ਛਾਉਣੀ ਖੇਤਰ ਦੀ ਬਾਊਂਡਰੀ ਵਾਲ (ਸੀਮਾ ਦੀਵਾਰ) ‘ਤੇ ਹੋਏ ਧਮਾਕੇ ਦੇ ਸੰਬੰਧ ‘ਚ, ਪੰਜਾਬ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਵਿਅਕਤੀ ਨੇ ਬਾਹਰੋਂ ਛਾਉਣੀ ਵੱਲ ਇੱਕ ਵਿਸਫੋਟਕ ਸੁੱਟਿਆ, ਜਿਸ ਨਾਲ ਇਹ ਧਮਾਕਾ ਹੋਇਆ ਹੈ। ਹਾਲਾਂਕਿ, ਧਮਾਕੇ ਨਾਲ ਕੋਈ ਨੁਕਸਾਨ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਫੋਰੈਂਸਿਕ ਟੀਮਾਂ ਨੇ ਖਾਸਾ ਆਰਮੀ ਛਾਉਣੀ ਦੀ ਸੀਮਾ ਦੀਵਾਰ ‘ਚ ਲੋਹੇ ਦੇ ਟੀਨ ਵਰਗੀ ਇੱਕ ਵਸਤੂ ਲੱਭੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਹਰੋਂ ਕਿਸੇ ਨੇ ਧਮਾਕਾ ਕਰਨ ਦੇ ਇਰਾਦੇ ਨਾਲ ਅੰਦਰ ਇੱਕ ਵਿਸਫੋਟਕ ਸੁੱਟਿਆ। ਜਾਣਕਾਰੀ ਮੁਤਾਬਕ, ਮੋਟਰਸਾਈਕਲ ‘ਤੇ ਆਏ ਨਕਾਬਪੋਸ਼ ਵਿਅਕਤੀਆਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਵਿਸਫੋਟਕ ਅੰਦਰ ਸੁੱਟਿਆ ਸੀ।
ਧਮਾਕੇ ਦੀ ਜ਼ੋਰਦਾਰ ਸੀ, ਜਿਸ ਕਾਰਨ ਫੌਜ ਦੇ ਖੇਤਰ ਨੂੰ ਕਵਰ ਕਰਨ ਲਗਾਈ ਕਈ ਟੀਨ ਸ਼ੈੱਡ ਢਹਿ ਗਈ। ਗੇਟ ਨੰਬਰ 6 ਤੇ 7 ਦੇ ਵਿਚਕਾਰ ਸਥਿਤ ਕੰਧ ਨੂੰ ਵੀ ਮਾਮੂਲੀ ਨੁਕਸਾਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ, ਫੌਜੀ ਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੱਕ ਹੈ ਕਿ ਹਮਲਾ ਗ੍ਰਨੇਡ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਆਲੇ ਦੁਆਲੇ ਦੇ ਖੇਤਰਾਂ ‘ਚ ਸਰਚ ਆਪ੍ਰੇਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।