ਵਿਆਜ ਦਰਾਂ ‘ਚ ਵਾਧੇ ਤੋਂ ਬਾਅਦ HDFC ਗਾਹਕਾਂ ਨੂੰ ਇਕ ਹੋਰ ਝਟਕਾ, 1 ਜਨਵਰੀ ਤੋਂ ਬਦਲਣਗੇ ਇਹ ਨਿਯਮ

Rajneet Kaur
2 Min Read

ਨਿਊਜ਼ ਡੈਸਕ: HDFC ਬੈਂਕ ਦਾ ਕ੍ਰੈਡਿਟ ਕਾਰਡ ਵਰਤਣ ਵਾਲਿਆਂ ਲਈ ਨਵੀਂ ਅਪਡੇਟ ਸਾਹਮਣੇ ਆਈ ਹੈ। ਪਿਛਲੇ ਦਿਨੀਂ ਕਰਜ਼ੇ ਦੀ ਵਿਆਜ ਦਰ ਵਧਾਉਣ ਤੋਂ ਬਾਅਦ ਕਰੋੜਾਂ ਗਾਹਕਾਂ ਨੂੰ ਬੈਂਕ ਵੱਲੋਂ ਇੱਕ ਹੋਰ ਝਟਕਾ ਲੱਗਾ ਹੈ। ਨਵੇਂ ਕ੍ਰੈਡਿਟ ਕਾਰਡ ਚਾਰਜ ਨਵੇਂ ਸਾਲ ਤੋਂ ਲਾਗੂ ਹੋਣ ਦੀ ਉਮੀਦ ਹੈ। HDFC ਬੈਂਕ ਨੇ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਨੂੰ SMS ਅਤੇ ਈਮੇਲ ਭੇਜ ਕੇ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੈਂਕ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟਸ ਅਤੇ ਫੀਸ ਢਾਂਚੇ ਨੂੰ ਬਦਲਣ ਜਾ ਰਿਹਾ ਹੈ। ਇਹ ਤਬਦੀਲੀਆਂ 1 ਜਨਵਰੀ 2023 ਤੋਂ ਹੋਣਗੀਆਂ।

HDFC ਬੈਂਕ ਦੁਆਰਾ ਭੇਜੇ ਗਏ SMS ਦੇ ਅਨੁਸਾਰ, ਬੈਂਕ ਦੇ ਥਰਡ ਪਾਰਟੀ ਮਰਚੈਂਟ ਦੁਆਰਾ ਕਿਰਾਏ ਦੇ ਭੁਗਤਾਨ ‘ਤੇ ਵਸੂਲੀ ਜਾਣ ਵਾਲੀ ਫੀਸ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਸਾਲ ਤੋਂ, ਬੈਂਕ ਨੇ ਅਜਿਹੇ ਭੁਗਤਾਨ ਲਈ ਲੈਣ-ਦੇਣ ਦੀ ਕੁੱਲ ਰਕਮ ‘ਤੇ 1 ਫੀਸਦੀ ਫੀਸ ਲਗਾਉਣ ਦੀ ਤਿਆਰੀ ਕੀਤੀ ਹੈ। ਇਹ ਚਾਰਜ ਗਾਹਕਾਂ ਤੋਂ ਦੂਜੇ ਮਹੀਨੇ ਦੇ ਕਿਰਾਏ ਦੇ ਲੈਣ-ਦੇਣ ਦੇ ਨਾਲ ਲਿਆ ਜਾਵੇਗਾ। ਬੈਂਕ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਜੇਕਰ ਤੁਸੀਂ ਵਿਦੇਸ਼ਾਂ ‘ਚ ਕਿਸੇ ਸਟੋਰ ਜਾਂ ਆਨਲਾਈਨ ਜਾਂ ਭਾਰਤ ‘ਚ ਅਜਿਹੀ ਜਗ੍ਹਾ ‘ਤੇ ਭਾਰਤੀ ਰੁਪਏ ‘ਚ ਭੁਗਤਾਨ ਕਰਦੇ ਹੋ, ਜਿਸ ਦਾ ਵਪਾਰੀ ਵਿਦੇਸ਼ ‘ਚ ਜੁੜਿਆ ਹੋਇਆ ਹੈ, ਤਾਂ ਅਜਿਹੀ ਜਗ੍ਹਾ ‘ਤੇ ਤੁਹਾਡੇ ਤੋਂ 1 ਫੀਸਦੀ ਚਾਰਜ ਲੱਗੇਗਾ। 

HDFC ਬੈਂਕ ਦੁਆਰਾ ਕ੍ਰੈਡਿਟ ਕਾਰਡ ਦੇ ਰਿਵਾਰਡ ਪੁਆਇੰਟ ਸਿਸਟਮ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਜਿਵੇਂ ਕਿ ਇੱਕ Infinia ਕਾਰਡਧਾਰਕ HDFC ਦੇ ਰਿਵਾਰਡ ਪੁਆਇੰਟ ਪੋਰਟਲ SmartBuy ‘ਤੇ ਹਰ ਮਹੀਨੇ 1.5 ਲੱਖ ਪੁਆਇੰਟਸ ਤੱਕ ਰੀਡੀਮ ਕਰ ਸਕਦਾ ਹੈ। ਜਦੋਂ ਕਿ, ਡਾਇਨਰਸ ਬਲੈਕ ਕਾਰਡਧਾਰਕ ਹਰ ਮਹੀਨੇ 75,000 ਪੁਆਇੰਟਾਂ ਤੱਕ ਰਿਡੀਮ ਕਰ ਸਕਦੇ ਹਨ। ਇਸੇ ਤਰ੍ਹਾਂ, Infinia ਕਾਰਡ ਧਾਰਕ ਤਨਿਸ਼ਕ ਵਾਊਚਰ ‘ਤੇ ਹਰ ਮਹੀਨੇ ਵੱਧ ਤੋਂ ਵੱਧ 50,000 ਪੁਆਇੰਟ ਰਿਡੀਮ ਕਰ ਸਕਦੇ ਹਨ। ਮਿਲੇਨੀਆ, ਫਾਰਮੇਸੀ, ਭਾਰਤ ਅਤੇ ਪੇਟੀਐਮ ਕਾਰਡਾਂ ‘ਤੇ ਹਰ ਮਹੀਨੇ 3000 ਪੁਆਇੰਟ ਰੀਡੀਮ ਕੀਤੇ ਜਾ ਸਕਦੇ ਹਨ। ਇਹ ਬਦਲਾਅ 1 ਫਰਵਰੀ ਤੋਂ ਲਾਗੂ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment