ਐਲਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

Rajneet Kaur
3 Min Read

ਨਿਊਜ਼ ਡੈਸਕ: ਐਲਨ ਮਸਕ ਇੱਕ ਵਾਰ ਫਿਰ ਇਤਿਹਾਸ ਰਚਦੇ ਹੋਏ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਐਲਨ ਮਸਕ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਦੌੜ ‘ਚ ਨੰਬਰ-1 ‘ਤੇ ਆ ਗਏ ਹਨ। ਉਨ੍ਹਾਂ ਨੇ  ਬਰਨਾਰਡ ਅਰਨੌਲਟ ਨੂੰ ਹਰਾ ਕੇ ਇਹ ਮੁਕਾਮ ਮੁੜ ਹਾਸਿਲ ਕੀਤਾ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਆਰਨੌਲਟ ਦੀ ਦੌਲਤ ਵਿੱਚ ਵਪਾਰ ਵਿੱਚ 2.6 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜਿਸ ਤੋਂ ਬਾਅਦ ਐਲਨ ਮਸਕ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਟੇਸਲਾ, ਸਪੇਸਐਕਸ ਅਤੇ ਟਵਿੱਟਰ ਵਰਗੀਆਂ ਕੰਪਨੀਆਂ ਦੇ ਮਾਲਕ ਐਲਨ ਮਸਕ ਦੀ ਕੁੱਲ ਜਾਇਦਾਦ $192 ਬਿਲੀਅਨ ਹੈ।

ਪਿਛਲੇ 24 ਘੰਟਿਆਂ ਦੌਰਾਨ ਐਲਨ ਮਸਕ ਦੀ ਜਾਇਦਾਦ ਵਿੱਚ 1.98 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਵਿੱਚ 5.35 ਬਿਲੀਅਨ ਡਾਲਰ ਦੀ ਕਮੀ ਆਈ ਹੈ।  ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ ਨੇ ਦੌਲਤ ਦੇ ਮਾਮਲੇ ਵਿੱਚ ਐਲੋਨ ਮਸਕ ਨੂੰ ਪਿੱਛੇ ਛੱਡ ਦਿੱਤਾ ਸੀ। ਭਾਰਤੀ ਕਾਰੋਬਾਰੀਆਂ ਦੀ ਗੱਲ ਕਰੀਏ ਤਾਂ ਗੌਤਮ ਅਡਾਨੀ ਇਕ ਵਾਰ ਫਿਰ ਚੀਨੀ ਕਾਰੋਬਾਰੀ ਤੋਂ ਪਿੱਛੇ ਰਹਿ ਗਏ ਹਨ ਅਤੇ ਹੁਣ ਉਹ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਨਹੀਂ ਰਹੇ ਹਨ।

ਬਲੂਮਬਰਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਐਲਨ ਮਸਕ 192 ਅਰਬ ਡਾਲਰ ਦੀ ਜਾਇਦਾਦ ਨਾਲ ਨੰਬਰ-1 ‘ਤੇ ਪਹੁੰਚ ਪਹੁੰਚ ਗਏ ਹਨ। ਇਸ ਦੇ ਨਾਲ ਹੀ ਬਰਨਾਰਡ ਅਰਨੌਲਟ ਦੀ ਜਾਇਦਾਦ 187 ਅਰਬ ਡਾਲਰ ‘ਤੇ ਆ ਗਈ ਹੈ। ਤੀਜੇ ਸਥਾਨ ‘ਤੇ ਜੈਫ ਬੇਜੋਸ ਕੋਲ 144 ਅਰਬ ਡਾਲਰ ਦੀ ਕੁੱਲ ਜਾਇਦਾਦ ਹੈ। ਦੱਸ ਦੇਈਏ ਕਿ ਬਰਨਾਰਡ ਅਰਨੌਲਟ ਦੀ ਜਾਇਦਾਦ ਪਿਛਲੇ ਕੁਝ ਦਿਨਾਂ ਵਿੱਚ ਤੇਜ਼ੀ ਨਾਲ ਘਟੀ ਹੈ। ਪਿਛਲੇ ਕੁਝ ਦਿਨਾਂ ਤੋਂ ਅਰਨੌਲਟ ਦੀ ਜਾਇਦਾਦ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ 24 ਮਈ 2023 ਨੂੰ 24 ਘੰਟਿਆਂ ਦੇ ਅੰਦਰ ਉਸ ਨੂੰ 11.2 ਬਿਲੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ। ਬਿਲ ਗੇਟਸ ਅਰਬਪਤੀਆਂ ਦੀ ਸੂਚੀ ਵਿੱਚ ਚੌਥੇ ਨੰਬਰ ‘ਤੇ ਹਨ, ਉਨ੍ਹਾਂ ਦੀ ਕੁੱਲ ਜਾਇਦਾਦ 125 ਬਿਲੀਅਨ ਡਾਲਰ ਹੈ। ਲੈਰੀ ਐਲੀਸਨ 118 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪੰਜਵੇਂ ਨੰਬਰ ‘ਤੇ ਹੈ। ਉਸ ਦੀ ਦੌਲਤ ਵਿੱਚ 791 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਛੇਵੇਂ ਨੰਬਰ ਦੇ ਸਟੀਵ ਬਾਲਮਰ ਕੋਲ 114 ਬਿਲੀਅਨ ਡਾਲਰ ਦੀ ਜਾਇਦਾਦ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment