ਸੈਫ ਅਲੀ ਖਾਨ ਲਈ ਇੱਕ ਹੋਰ ਬੁਰੀ ਖ਼ਬਰ, ਪਟੌਦੀ ਪਰਿਵਾਰ ਦੀ 15,000 ਕਰੋੜ ਰੁਪਏ ਦੀ ਜਾਇਦਾਦ ਹੋ ਸਕਦੀ ਹੈ ਜ਼ਬਤ

Global Team
4 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਹਮਲੇ ਦੇ 5 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸ਼ਹਿਜ਼ਾਦ ਨਾਂ ਦੇ ਵਿਅਕਤੀ ਨੇ 15 ਜਨਵਰੀ ਨੂੰ ਕਰੀਬ 2.30 ਵਜੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ ਸੈਫ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਸੈਫ ਆਟੋ ਰਾਹੀਂ ਲੀਲਾਵਤੀ ਹਸਪਤਾਲ ਪਹੁੰਚੇ ਸਨ।

ਘਰ ਵਾਪਿਸ ਆਉਣ ਦੇ ਨਾਲ ਹੀ ਸੈਫ ਲਈ ਇੱਕ ਹੋਰ ਬੁਰੀ ਖ਼ਬਰ ਆਈ ਹੈ। ਸਰਕਾਰ ਐਨੀਮੀ ਪ੍ਰਾਪਰਟੀ ਐਕਟ ਤਹਿਤ ਸੈਫ ਅਲੀ ਖਾਨ ਦੇ ਪਟੌਦੀ ਪਰਿਵਾਰ ਦੀ 15,000 ਕਰੋੜ ਰੁਪਏ ਦੀ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲੈ ਸਕਦੀ ਹੈ। ਦੱਸ ਦਈਏ ਕਿ ਇਹ ਜਾਇਦਾਦ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸਥਿਤ ਹੈ। ਦਰਅਸਲ ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਕ ਅਹਿਮ ਫੈਸਲਾ ਦਿੰਦੇ ਹੋਏ 2015 ‘ਚ ਇਨ੍ਹਾਂ ਜਾਇਦਾਦਾਂ ‘ਤੇ ਲਗਾਈ ਗਈ ਰੋਕ ਨੂੰ ਹਟਾ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਐਨੀਮੀ ਪ੍ਰਾਪਰਟੀ ਐਕਟ 1968 ਤਹਿਤ ਇਨ੍ਹਾਂ ਜਾਇਦਾਦਾਂ ਨੂੰ ਐਕਵਾਇਰ ਕਰਨ ਦਾ ਰਾਹ ਖੁੱਲ੍ਹ ਗਿਆ ਹੈ।

ਰਿਪੋਰਟ ਅਨੁਸਾਰ ਪਟੌਦੀ ਪਰਿਵਾਰ ਦੀਆਂ ਇਤਿਹਾਸਕ ਜਾਇਦਾਦਾਂ ਭੋਪਾਲ ‘ਚ ਸਥਿਤ ਹਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 15,000 ਕਰੋੜ ਰੁਪਏ ਹੈ। ਇਹ ਜਾਇਦਾਦ ਅਭਿਨੇਤਾ ਸੈਫ ਅਲੀ ਖਾਨ ਦੇ ਪਰਿਵਾਰ ਦੀ ਹੈ। ਐਨੀਮੀ ਜਾਇਦਾਦ ਕਾਨੂੰਨ ਦੇ ਤਹਿਤ ਸਰਕਾਰ ਜਿਨ੍ਹਾਂ ਸੰਪਤੀਆਂ ਨੂੰ ਕੰਟਰੋਲ ਕਰ ਸਕਦੀ ਹੈ, ਉਨ੍ਹਾਂ ਵਿੱਚ ਫਲੈਗ ਸਟਾਫ ਹਾਊਸ, ਨੂਰ-ਉਸ-ਸਬਾਹ ਪੈਲੇਸ, ਦਾਰ-ਉਸ-ਸਲਾਮ, ਹਬੀਬੀ ਦਾ ਬੰਗਲਾ, ਅਹਿਮਦਾਬਾਦ ਪੈਲੇਸ, ਕੋਹੇਫਿਜ਼ਾ ਪ੍ਰਾਪਰਟੀ ਅਤੇ ਹੋਰ ਸੰਪਤੀਆਂ ਸ਼ਾਮਲ ਹਨ। ਦੱਸ ਦੇਈਏ ਕਿ ਸੈਫ ਨੇ ਆਪਣਾ ਬਚਪਨ ਫਲੈਗ ਸਟਾਫ ਹਾਊਸ ‘ਚ ਹੀ ਬਿਤਾਇਆ ਸੀ।

ਹਾਲਾਂਕਿ, ਉਨ੍ਹਾਂ ਦੀ ਦੂਜੀ ਧੀ ਸਾਜਿਦਾ ਸੁਲਤਾਨਾ ਭਾਰਤ ਵਿੱਚ ਰਹੀ ਅਤੇ ਇੱਥੇ ਨਵਾਬ ਇਫਤਿਖਾਰ ਅਲੀ ਖਾਨ ਪਟੌਦੀ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਕਾਨੂੰਨੀ ਵਾਰਸ ਬਣ ਗਈ। ਸਾਜਿਦਾ ਸੁਲਤਾਨਾ ਦਾ ਪੋਤਾ ਸੈਫ ਅਲੀ ਖਾਨ ਹੈ ਜਿਸ ਨੂੰ ਇਹਨਾਂ ਜਾਇਦਾਦਾਂ ਦਾ ਇੱਕ ਹਿੱਸਾ ਵਿਰਾਸਤ ਵਿੱਚ ਮਿਲਿਆ ਹੈ। ਹਾਲਾਂਕਿ, ਆਬਿਦਾ ਸੁਲਤਾਨਾ ਦਾ ਪਾਕਿਸਤਾਨ ਦਾ ਦੌਰਾ ਐਨੀਮੀ ਪ੍ਰਾਪਰਟੀ ਐਕਟ ਤਹਿਤ ਇਨ੍ਹਾਂ ਜਾਇਦਾਦਾਂ ‘ਤੇ ਸਰਕਾਰ ਦੇ ਦਾਅਵੇ ਦਾ ਕੇਂਦਰ ਬਿੰਦੂ ਬਣ ਗਿਆ। ਇਹ ਵਿਵਾਦ ਸਾਲ 2014 ਵਿੱਚ ਸ਼ੁਰੂ ਹੋਇਆ ਸੀ। ਜਾਣਕਾਰੀ ਮੁਤਾਬਿਕ ਦੁਸ਼ਮਣ ਜਾਇਦਾਦ ਵਿਭਾਗ ਦੇ ਰਖਵਾਲੇ ਨੇ ਭੋਪਾਲ ਸਥਿਤ ਪਟੌਦੀ ਪਰਿਵਾਰ ਦੀਆਂ ਜਾਇਦਾਦਾਂ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕਰਦੇ ਹੋਏ ਨੋਟਿਸ ਜਾਰੀ ਕੀਤਾ ਸੀ। ਸੈਫ ਅਲੀ ਖਾਨ ਨੇ 2015 ‘ਚ ਇਸ ਨੋਟਿਸ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ ਅਤੇ ਜਾਇਦਾਦ ‘ਤੇ ਸਟੇਅ ਲੈ ਲਿਆ ਸੀ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਵਿਵੇਕ ਅਗਰਵਾਲ ਦੀ ਬੈਂਚ ਨੇ 13 ਦਸੰਬਰ 2024 ਨੂੰ ਸੈਫ ਅਲੀ ਖਾਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਟ੍ਰਿਬਿਊਨਲ ਅੱਗੇ ਅਪੀਲ ਦਾਇਰ ਕਰਨ ਲਈ 30 ਦਿਨਾਂ ਦਾ ਸਮਾਂ ਦਿੱਤਾ। ਹਾਲਾਂਕਿ ਸੈਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment