ਨਿਊਜ਼ ਡੈਸਕ – ਨਸ਼ਿਆਂ ਦੇ ਕੇਸ ਦੀ ਜਾਂਚ ਕਰ ਰਹੀ ਐਨਸੀਬੀ ਨੇ ਹਾਲ ਹੀ ‘ਚ ਇੱਕ 19 ਸਾਲਾ ਕਾਲਜ ਦੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਕਾਲਜ ‘ਚ ਪੜਨ ਵਾਲੇ ਵਿਦਿਆਰਥੀ ਦੇ ਮੁੰਬਈ ਦੇ ਬਾਂਦਰਾ ਘਰ ਤੋਂ ਨਸ਼ੀਲੀਆਂ ਦਵਾਈਆਂ ਤੇ 2.3 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਹ ਵਿਦਿਆਰਥੀ ਕਈ ਬਾਲੀਵੁੱਡ ਮਸ਼ਹੂਰ ਹਸਤੀਆਂ ਨੂੰ ਨਸ਼ਿਆਂ ਦੀ ਸਪਲਾਈ ਕਰਦਾ ਸੀ। ਅਦਾਲਤ ਨੇ ਵਿਦਿਆਰਥੀ ਨੂੰ 4 ਦਿਨਾਂ ਦੀ ਐਨਸੀਬੀ ਹਿਰਾਸਤ ‘ਚ ਭੇਜ ਦਿੱਤਾ ਹੈ।
ਦੱਸ ਦਈਏ ਐਨਸੀਬੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਹੀ ਨਸ਼ਿਆਂ ਦੇ ਰੈਕੇਟ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਨਵੇਂ ਖੁਲਾਸੇ ਹੋ ਰਹੇ ਹਨ ਤੇ ਹੁਣ ਤੱਕ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਕੁਝ ਦਿਨ ਪਹਿਲਾਂ, ਜਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਥਿਤ ਤੌਰ ‘ਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਪੈਡਲਰ ਹੇਮੰਤ ਸਾਹ ਉਰਫ ਮਹਾਰਾਜ ਨੂੰ ਐਨਸੀਬੀ ਨੇ ਬੀਤੇ ਸੋਮਵਾਰ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਸੀ। ਇਸ ਕੇਸ ‘ਚ ਹੇਮੰਤ ਸਾਹ ਨੂੰ ਪਣਜੀ ਦੀ ਇੱਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।