ਛੋਟੇ ਕਾਰੋਬਾਰਾਂ ਨੂੰ ਬਚਾਉਣ ਲਈ ਰਾਹਤ ਪੈਕੇਜ ਦੀ ਕੀਤੀ ਘੋਸ਼ਣਾ

TeamGlobalPunjab
2 Min Read

ਵਾਸ਼ਿੰਗਟਨ – ਕੋਰੋਨਾ ਵਾਇਰਸ ਦੀ ਕਰਕੇ ਅੱਜਕੱਲ੍ਹ ਪੂਰੀ ਦੁਨੀਆ ਦੀ ਆਰਥਿਕਤਾ ਖਰਾਬ ਹੋ ਗਈ। ਇਸ ਦੀ ਸਭ ਤੋਂ ਜਿਆਦਾ ਮਾਰ ਛੋਟੇ ਕਾਰੋਬਾਰਾਂ ਨੂੰ ਪਈ ਹੈ। ਹਾਲ ਹੀ ਵਿਚ, ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਅਜਿਹੇ ਛੋਟੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਦੇ ਕਾਰੋਬਾਰ ਨੂੰ ਜਾਣਿਆ। ਇਸ ਤਹਿਤ ਬਾਇਡਨ ਨੇ ਨੀਲ ਤੇ ਸਮੀਰ ਇੰਦਨਾਨੀ ਨਾਲ ਗੱਲ ਕੀਤੀ, ਜੋ ਕਿ ਭਾਰਤੀ ਰੈਸਟੋਰੈਂਟ ‘ਨਾਨ-ਸਟਾਪ’ ਚਲਾਉਂਦੇ ਹਨ। ਗੱਲਬਾਤ ਦੌਰਾਨ ਜੋਅ ਬਾਇਡਨ ਨੇ ਕਿਹਾ ਕਿ ਜੇ ਉਹ ਅਟਲਾਂਟ ਆਇਆ ਤਾਂ ਨਿਸ਼ਚਤ ਰੂਪ ਤੋਂ ਉਹਨਾਂ ਰੈਸਟੋਰੈਂਟ ਜਾਣ ਦੀ ਕੋਸ਼ਿਸ਼ ਕਰੇਗਾ।

 ਇਸਤੋਂ ਇਲਾਵਾ ਨੀਲ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਕੋਰੋਨਾ ਕਰਕੇ ਉਸ ਦੇ ਕਾਰੋਬਾਰ ‘ਤੇ ਬਹੁਤ ਮਾੜਾ ਪ੍ਰਭਾਵ ਪਿਆ। ਨੀਲ ਨੇ ਕਿਹਾ ਕਿ ਲਗਭਗ 75 ਪ੍ਰਤੀਸ਼ਤ ਕਾਰੋਬਾਰ ਘੱਟ ਰਿਹਾ ਹੈ। ਨੀਲ ਨੇ ਦਸਿਆ ਕਿ ਕੋਰੋਨਾ ਤੋਂ ਪਹਿਲਾਂ ਉਸਦੇ ਕੋਲ 20-25 ਕਰਮਚਾਰੀ ਸਨ, ਪਰ ਹੁਣ ਕਰਮਚਾਰੀਆਂ ਦੀ ਗਿਣਤੀ ਘੱਟ ਕੇ ਸਿਰਫ 10-15 ਹੋ ਗਈ ਹੈ।

ਰਾਸ਼ਟਰਪਤੀ ਨੇ ਦੋਵਾਂ ਨੂੰ ਪੁੱਛਿਆ ਕਿ ਹੁਣੇ ਕਾਰੋਬਾਰ ਨੂੰ ਬਚਾਉਣ ਲਈ ਕੀ ਚਾਹੀਦਾ ਹੈ? ਇਸਦੇ ਜਵਾਬ ਵਿੱਚ, ਦੋਵਾਂ ਨੇ ਕਿਹਾ ਕਿ ਸਭ ਨੂੰ ਪਹਿਲਾਂ ਕੋਰੋਨਾ ਟੀਕਾ ਲਗਵਾਉਣਾ ਚਾਹੀਦਾ ਹੈ ਤਾਂ ਜੋ ਲੋਕ ਦੁਬਾਰਾ ਬਾਹਰ ਆ ਸਕਣ।ਰਾਸ਼ਟਰਪਤੀ ਜੋ ਬਿਡੇਨ ਨੇ ਫਿਰ ਕਿਹਾ ਕਿ ਛੋਟੇ ਕਾਰੋਬਾਰਾਂ ਨੂੰ ਬਚਾਉਣ ਲਈ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਰਾਹਤ ਦੇ ਨਾਮ ‘ਤੇ 8-10 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ ਤੇ ਤੁਹਾਨੂੰ ਸਾਰਿਆਂ ਨੂੰ ਵਾਪਸ ਟਰੈਕ ‘ਤੇ ਜਾਣ ਦਾ ਮੌਕਾ ਦਿੱਤਾ ਜਾਵੇਗਾ। ਅਮਰੀਕਾ ਦੇ ਲੋਕ ਬਾਇਡਨ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰ ਰਹੇ ਹਨ।

TAGGED: ,
Share this Article
Leave a comment