ਮਹਾਰਾਸ਼ਟਰ – ਸਮਾਜ ਸੇਵੀ ਅੰਨਾ ਹਜ਼ਾਰ ਨੇ ਕਿਸਾਨਾਂ ਨੂੰ ਸਮਰਥਨ ਦੇਣ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ। ਦਰਅਸਲ ਖੇਤੀ ਕਾਨੂੰਨ ਖਿਲਾਫ਼ ਨਿੱਤਰੇ ਹੋਏ ਕਿਸਾਨਾਂ ਨੂੰ ਸਮਰਥਨ ਦੇਣ ਦਾ ਅੰਨਾ ਹਜ਼ਾਰ ਨੇ ਐਲਾਨ ਕੀਤਾ ਸੀ। ਅੰਨਾ ਹਜ਼ਾਰੇ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜ੍ਹਨਗੇ ਅਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਰੱਖਣਗੇ। ਅੰਨਾ ਹਜ਼ਾਰ ਦੇ ਇਸ ਬਿਆਨ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਅਤੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਅੰਨਾ ਨੇ ਐਲਾਨ ਕੀਤਾ ਕਿ ਉਹ ਹੁਣ ਖੇਤੀ ਕਾਨੂੰਨਾਂ ਖਿਲਾਫ ਅਨਸ਼ਨ ਨਹੀਂ ਕਰਨਗੇ।
ਇਸ ਤੋਂ ਇਲਾਵਾ ਅੰਨਾ ਹਜ਼ਾਰੇ ਨੇ ਅਨਸ਼ਨ ਦਾ ਐਲਾਨ ਵਾਪਸ ਲੈਣ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਦੇ ਹਿੱਤ ਵਿੱਚ ਬੋਲਦੇ ਹੋੲ ਕਿਹਾ ਕਿ ਕਿਸਾਨਾਂ ਨੂੰ ਇਹ ਕਾਨੂੰਨ ਸਵਿਕਾਰ ਕਰ ਲੈਣੇ ਚਾਹੀਦੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਕਿਸਾਨਾਂ ਦੇ ਫਾਇਦੇਮੰਦ ਹਨ। ਅੰਨਾ ਹਜ਼ਾਰੇ ਦੇ ਯੂ-ਟਰਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਸ਼ਨੀਵਾਰ ਤੋਂ ਅਨਸ਼ਨ ਰੱਖਣ ਦਾ ਐਲਾਨ ਕਰਨ ਵਾਲੇ ਅੰਨਾ ਹਜ਼ਾਰੇ ਨੇ ਬੀਜੇਪੀ ਲੀਡਰਾਂ ਨਾਲ ਮਿਲ ਕੇ ਅਜਿਹੀ ਕਿਹੜੀ ਰਣਨੀਤੀ ਬਣਾਈ ਜੋ ਆਪਣੇ ਹੀ ਬਿਆਨਾਂ ਤੋਂ ਪਿੱਛੇ ਹੱਟ ਗਏ।