ਕੈਨੇਡਾ ਪੁਲਿਸ ‘ਚ ਜਲੰਧਰ ਦੇ ਨੌਜਵਾਨ ਅਨੀਸ਼ ਡੋਗਰਾ ਦੀ ਹੋਈ ਚੋਣ

Rajneet Kaur
2 Min Read

ਨਿਊਜ਼ ਡੈਸਕ: ਆਪਣਾ ਦੇਸ਼ ਛੱਡ ਕੇ ਕਈ ਨੌਜਵਾਨ ਵਿਦੇਸ਼ਾਂ ‘ਚ ਜਾਂਦੇ ਹਨ।ਉਥੇ ਆਪਣੀ ਮਿਹਨਤ ਸਦਕਾ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ। ਇਸੇ ਤਰ੍ਹਾਂ ਹੀ ਜਲੰਧਰ ਨਾਲ ਸਬੰਧਿਤ ਪੰਜਾਬੀ ਨੌਜਵਾਨ ਅਨੀਸ਼ ਡੋਗਰਾ ਦੀ ਕੈਨੇਡਾ ਪੁਲਿਸ ਵਿਚ ਚੋਣ ਹੋਈ ਹੈ।  ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (AIG) ਨਰੇਸ਼ ਡੋਗਰਾ  ਨੇ ਆਪਣੇ ਪੁੱਤਰ  ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਨੀਸ਼ ਨੇ ਨਾ ਸਿਰਫ਼ ਉਨ੍ਹਾਂ ਦਾ ਮਾਣ ਵਧਾਇਆ ਹੈ ਸਗੋਂ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਅਨੀਸ਼ ਡੋਗਰਾ ਦੇ ਪਿਤਾ ਨਰੇਸ਼ ਕੁਮਾਰ ਡੋਗਰਾ ਜਲੰਧਰ ਦੇ ਪੀ.ਏ.ਪੀ. ‘ਚ ਏ.ਆਈ.ਜੀ. ਤੈਨਾਤ ਹਨ। ਉਨ੍ਹਾਂ ਨੇ ਅਪਣੇ ਪੁੱਤਰ ਨੂੰ ਵੀ ਹਮੇਸ਼ਾ ਦੇਸ਼ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਹੈ।  AIG ਨਰੇਸ਼ ਡੋਗਰਾ ਨੇ ਦੱਸਿਆ ਕਿ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਅਤੇ ਖੇਡਾਂ ਪ੍ਰਤੀ ਆਪਣੇ ਜਨੂੰਨ ਤੋਂ ਪ੍ਰੇਰਿਤ ਹੋ ਕੇ ਅਨੀਸ਼ ਨੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ, ਅੰਤ ਵਿੱਚ ਬਾਡੀ ਬਿਲਡਿੰਗ ਦੇ ਖੇਤਰ ਵਿੱਚ ‘ਮਿਸਟਰ ਪੰਜਾਬ’ ਦਾ ਖਿਤਾਬ ਵੀ ਹਾਸਿਲ ਕੀਤਾ ਹੈ।  ਇਸ ‘ਤੋਂ ਬਾਅਦ ਅਨੀਸ਼ ਨੇ ਸੰਯੁਕਤ ਰਾਜ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਨ ਲਈ ਵਿਦੇਸ਼ ਜਾਣ ਤੋਂ ਪਹਿਲਾਂ ਰੂਪਨਗਰ ਤੋਂ BDS ਦੀ ਡਿਗਰੀ ਹਾਸਿਲ ਕੀਤੀ।

ਨਰੇਸ਼ ਡੋਗਰਾ ਨੇ  ਅੱਗੇ ਕਿਹਾ ਕਿ ਅਨੀਸ਼ ਨੇ ਕੈਨੇਡਾ ਵਿੱਚ ਸਖ਼ਤ ਪੁਲਿਸ ਇਮਤਿਹਾਨ ਨੂੰ ਚੰਗੇ ਅੰਕਾਂ ਨਾਲ ਸਫਲਤਾਪੂਰਵਕ ਪਾਸ ਕੀਤਾ ਹੈ।ਜਿਸ ਨਾਲ ਉਸਨੂੰ ਕੈਨੇਡੀਅਨ ਪੁਲਿਸ ਫੋਰਸ ਵਿੱਚ ਇੱਕ ਪ੍ਰਸਿੱਧ ਅਹੁਦਾ ਪ੍ਰਾਪਤ ਹੋਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment