ਜਾਮਨਗਰ: ਪਿਛਲੇ ਤਿੰਨ ਦਿਨਾਂ ਤੋਂ ਜਾਮਨਗਰ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਚੱਲ ਰਹੇ ਹਨ। 3 ਮਾਰਚ ਦਿਨ ਐਤਵਾਰ ਨੂੰ ਇਸ ਜਸ਼ਨ ਦਾ ਆਖਰੀ ਦਿਨ ਸੀ, ਜਦੋਂ ਕਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ ਸਨ।
ਇਸ ਸਮਾਗਮ ਦੇ ਪਹਿਲੇ ਦਿਨ ਹਾਲੀਵੁੱਡ ਗਾਇਕਾ ਰਿਹਾਨਾ ਨੇ ਸਟੇਜ ਸੰਭਾਲੀ। ਦੂਜੇ ਦਿਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਸਭ ਦਾ ਦਿਲ ਜਿੱਤ ਲਿਆ। ਅਜਿਹੇ ‘ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਲਾੜਾ ਰਾਜਾ ਅਨੰਤ ਅੰਬਾਨੀ ਗਾਇਕ ਦਿਲਜੀਤ ਦੋਸਾਂਝ ਨੂੰ ਖਾਸ ਬੇਨਤੀ ਕਰਦੇ ਨਜ਼ਰ ਆ ਰਹੇ ਹਨ। ਅਨੰਤ ਅੰਬਾਨੀ ਦੇ ਗਾਇਕ ਦਿਲਜੀਤ ਨੂੰ ਬੇਨਤੀ ਕਰ ਰਹੇ ਹਨ ਕਿ ਭਾਜੀ ਘੱਟੋ-ਘੱਟ 20 ਮਿੰਟ ਹੋਰ ਰੁਕ ਜਾਓ।
ਅਨੰਤ ਦੀ ਗੱਲ ਸੁਣ ਕੇ ਦਿਲਜੀਤ ਨੇ ਜਵਾਬ ਦਿੱਤਾ, ਸਰ, 20 ਕਿ 30 ਮਿੰਟ ਹੋਰ। ਗਾਇਕ ਦਾ ਜਵਾਬ ਸੁਣ ਕੇ ਅਨੰਤ ਬਹੁਤ ਖੁਸ਼ ਹੋ ਜਾਂਦਾ ਹੈ ਅਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਦਰਅਸਲ, ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਦਾ ਸਮਾਂ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਅਨੰਤ ਨੇ ਖਾਸ ਬੇਨਤੀ ਕੀਤੀ ਅਤੇ ਗੀਤ ਫਿਰ ਤੋਂ ਚੱਲਣਾ ਸ਼ੁਰੂ ਹੋ ਗਿਆ। ਵੀਡੀਓ ਸ਼ੇਅਰ ਕਰਦੇ ਹੋਏ ਸਿੰਗਰ ਨੇ ਕੈਪਸ਼ਨ ‘ਚ ਲਿਖਿਆ, ਅਨੰਤ ਭਾਈ ਅਤੇ ਰਾਧਿਕਾ ਨੂੰ ਵਧਾਈਆਂ। ਦੋਵੇਂ ਇਕੱਠੇ ਬਹੁਤ ਪਿਆਰੇ ਲੱਗਦੇ ਹਨ।
View this post on Instagram
ਇਸ ਤੋਂ ਇਲਾਵਾ ਗਾਇਕਾ ਨੇ ਕਰੀਨਾ ਕਪੂਰ ਖਾਨ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੋਣਗੀਆਂ ਰਿਹਾਨਾ ਤੇਿ ਬਿਯੋਨਸੇ ਸਾਡੇ ਲਈ ਤਾਂ ਕਰੀਨਾ ਹੀ ਸਭ ਹੈ। ਇਸ ਤੋਂ ਬਾਅਦ ਕਰੀਨਾ ਨੇ ਦਿਲਜੀਤ ਦੇ ਗੀਤ ‘ਤੇ ਠੁਮਕੇ ਵੀ ਲਗਾਏ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਕਰੀਨਾ ਕਪੂਰ ਦੇ ਬਹੁਤ ਵੱਡੇ ਫੈਨ ਹਨ।
View this post on Instagram
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।