ਕੈਨੇਡਾ ‘ਚ ਪੱਤਰਕਾਰ ਅਤੇ ਸਮਾਜ ਸੇਵੀ ਗੌਰੀ ਲੰਕੇਸ਼ ਦੀ ਯਾਦ ‘ਚ 5 ਸਤੰਬਰ ਨੂੰ ਗੌਰੀ ਲੰਕੇਸ਼ ਦਿਵਸ ਮਨਾਉਣ ਦਾ ਐਲਾਨ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ: ਪੱਤਰਕਾਰ ਅਤੇ ਸਮਾਜ ਸੇਵੀ ਗੌਰੀ ਲੰਕੇਸ਼ ਦੀ ਯਾਦ ਵਿੱਚ ਕੈਨੇਡਾ ਦੇ ਬਰਨੇਬੀ ਸ਼ਹਿਰ ਵਿੱਚ 5 ਸਤੰਬਰ ਨੂੰ ਗੌਰੀ ਲੰਕੇਸ਼ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ।

ਗੌਰੀ ਲੰਕੇਸ਼ ਦੀ ਚਾਰ ਸਾਲ ਪਹਿਲਾਂ ਬੈਂਗਲੁਰੂ ਸ਼ਹਿਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਬਰਨੇਬੀ ਸ਼ਹਿਰ ਮੇਅਰ ਮਾਈਕ ਹਰਲੇ ਨੇ 30 ਅਗਸਤ ਨੂੰ ਇਸ ਸਬੰਧੀ ਇੱਕ ਘੋਸ਼ਣਾ ‘ਤੇ ਦਸਤਖਤ ਕਰਕੇ ਉਸ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਇਸ ਦੌਰਾਨ ਕਿਹਾ ਗਿਆ ਹੈ, ‘‘ਉਹ ਇੱਕ ਸਾਹਸੀ ਭਾਰਤੀ ਪੱਤਰਕਾਰ ਸਨ ਜੋ ਹਮੇਸ਼ਾ ਸੱਚਾਈ ਅਤੇ ਨਿਆਂ ਲਈ ਲੜੀ।

ਗੌਰੀ ਲੰਕੇਸ਼ ਨੇ ਆਪਣੇ ਕੰਮ ਦੇ ਜ਼ਰੀਏ ਆਪਣੇ ਪਾਠਕਾਂ ਨੂੰ ਵਿਗਿਆਨੀ ਸੋਚ ਅਪਣਾਉਣ ਅਤੇ ਧਾਰਮਿਕ ਕੱਟੜਤਾ ਅਤੇ ਜਾਤੀ ਆਧਾਰਿਤ ਭੇਦਭਾਵ ਨੂੰ ਅਸਵਿਕਾਰ ਕਰਨ ਲਈ ਉਤਸ਼ਾਹਿਤ ਕੀਤਾ। ਜ਼ਿਕਰਯੋਗ ਹੈ ਕਿ ਵਾਮਪੰਥੀ ਵਿਚਾਰਧਾਰਾ ਪ੍ਰਤੀ ਝੁਕਾਅ ਰੱਖਣ ਵਾਲੀ 55 ਸਾਲਾ ਗੌਰੀ ਲੰਕੇਸ਼ ਦੀ 5 ਸਤੰਬਰ 2017 ਨੂੰ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Share this Article
Leave a comment