ਈਰਾਨ-ਅਮਰੀਕਾ ਜੰਗ ਦੌਰਾਨ ਇਰਾਕ ‘ਚ ਫਸਿਆ ਭਾਰਤੀ ਮਲਾਹ ਪਹੁੰਚਿਆ ਭਾਰਤ

Global Team
3 Min Read

ਮੁੰਬਈ:  ਈਰਾਨ-ਅਮਰੀਕਾ ਜੰਗ ਦੌਰਾਨ ਇਰਾਕ ‘ਚ ਫਸੇ ਭਾਰਤੀ ਮਲਾਹ ਰੇਕਸ ਪਰੇਰਾ 17 ਘੰਟੇ ਤੱਕ ਸੜਕੀ ਸਫਰ ਕਰਨ ਤੋਂ ਬਾਅਦ ਭਾਰਤ ਪਹੁੰਚਿਆ ਹੈ।  ਦਰਅਸਲ, ਈਰਾਨ-ਅਮਰੀਕਾ ਜੰਗ ਦੌਰਾਨ ਚਾਰ ਭਾਰਤੀ ਮਲਾਹ ਇਰਾਕ (ਇਰਾਨ-ਇਰਾਕ ਸਰਹੱਦ) ਦੇ ਬਸਰਾ ਦੇ ਅਬੂ ਅਲ ਕਾਸੇਬ ਇਲਾਕੇ ਵਿੱਚ ਫਸ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਰੈਕਸ ਪਰੇਰਾ ਹੁਣ ਭਾਰਤ ਪਹੁੰਚ ਗਿਆ ਹੈ।

ਰੇਕਸ ਨੇ ਭਾਰਤ ਪਹੁੰਚਣ ਲਈ 17 ਘੰਟੇ ਤੱਕ ਸੜਕੀ ਸਫਰ ਕੀਤਾ ਅਤੇ ਫਿਰ 24 ਘੰਟੇ ਤੱਕ ਹਵਾਈ ਅੱਡੇ ‘ਤੇ ਇੰਤਜ਼ਾਰ ਕੀਤਾ, ਜਿਸ ਤੋਂ ਬਾਅਦ ਉਹ ਕਰੀਬ ਸਾਢੇ ਚਾਰ ਘੰਟੇ ਫਲਾਈਟ ਰਾਹੀਂ ਸਫਰ ਕਰ ਕੇ ਭਾਰਤ ਪਹੁੰਚਿਆ ਹੈ। ਰੇਕਸ ਅਨੁਸਾਰ ਇਰਾਕ ਸਥਿਤ ਭਾਰਤੀ ਦੂਤਾਵਾਸ ਦੇ ਯਤਨਾਂ ਸਦਕਾ ਹੀ ਉਹ ਭਾਰਤ ਵਾਪਿਸ ਪਹੁੰਚ ਸਕਿਆ ਹੈ।

ਰੇਕਸ ਨੇ ਦੱਸਿਆ ਕਿ ਉਹ ਪਿਛਲੇ ਇਕ ਮਹੀਨੇ ਤੋਂ ਜਹਾਜ਼ ‘ਤੇ ਫਸੇ ਹੋਏ ਸਨ ਅਤੇ ਸਥਿਤੀ ਵਿਗੜਦੀ ਜਾ ਰਹੀ ਸੀ। ਰੇਕਸ ਅਨੁਸਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਉੱਥੇ ਮੌਜੂਦ ਸੀ, ਯੁੱਧ ਕਾਰਨ ਇਰਾਕ ਦਾ ਹਵਾਈ ਖੇਤਰ ਬੰਦ ਹੋ ਗਿਆ ਸੀ, ਜਿਸ ਕਾਰਨ ਉਸ ਲਈ ਭਾਰਤ ਪਰਤਣਾ ਸੰਭਵ ਨਹੀਂ ਸੀ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਜਹਾਜ਼ ਦੇ ਮਾਲਕ ਨੇ ਆਪਣੇ ਪਾਸਪੋਰਟ ਅਤੇ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖੇ ਹੋਏ ਸਨ ਅਤੇ ਇਕ ਮਹੀਨੇ ਤੋਂ ਉਨ੍ਹਾਂ ਨੂੰ ਵਾਪਿਸ ਨਹੀਂ ਕੀਤਾ, ਜਿਸ ਕਾਰਨ ਉਨ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਰੁਕ ਗਈ ਸੀ।

ਉਸ ਨੇ ਦੱਸਿਆ ਕਿ ਉਸ ਦੇ ਜਹਾਜ਼ ‘ਤੇ ਕੁੱਲ 4 ਭਾਰਤੀ ਸਵਾਰ ਸਨ, ਜਿਨ੍ਹਾਂ ‘ਚ ਦੋ ਉੱਤਰ ਪ੍ਰਦੇਸ਼ ਦੇ, ਇਕ ਮਹਾਰਾਸ਼ਟਰ ਦੇ ਭਯੰਦਰ ਅਤੇ ਇਕ ਪੱਛਮੀ ਬੰਗਾਲ ਦਾ ਸੀ। ਸਾਰਿਆਂ ਵਿਚ ਡਰ ਦਾ ਮਾਹੌਲ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸੁਰੱਖਿਆ ਲਈ, ਉਹ ਸ਼ਿਫਟਾਂ ਵਿੱਚ ਸੌਂਦੇ ਸਨ, ਜਿਸ ਵਿੱਚ ਦੋ ਵਿਅਕਤੀ ਸੌਂਦੇ ਸਨ ਅਤੇ ਦੋ ਜਾਗਦੇ ਸਨ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਇੱਕ ਦੂਜੇ ਨੂੰ ਤੁਰੰਤ ਸੁਚੇਤ ਕੀਤਾ ਜਾ ਸਕੇ। ਰੇਕਸ ਨੇ ਕਿਹਾ ਕਿ ਧਮਾਕੇ ਇੰਨੇ ਜ਼ਬਰਦਸਤ ਸਨ ਕਿ ਜਹਾਜ਼ ਹਿੱਲ ਗਿਆ ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਭੂਚਾਲ ਆ ਗਿਆ ਹੋਵੇ।

ਰੇਕਸ ਦੇ ਪਿਤਾ ਜਸਟਿਨ ਨੇ ਦੱਸਿਆ ਕਿ ਉਹ ਲਗਾਤਾਰ ਰੇਕਸ ਨੂੰ ਫੋਨ ਕਰਕੇ ਕਿਸੇ ਤਰ੍ਹਾਂ ਘਰ ਵਾਪਿਸ ਜਾਣ ਲਈ ਕਹਿ ਰਹੇ ਸਨ। ਜਸਟਿਨ ਨੇ ਅੱਗੇ ਕਿਹਾ ਕਿ ਮੈਂ ਜੰਗੀ ਜਹਾਜ਼ ਬਣਾਉਣ ਦਾ ਕੰਮ ਕੀਤਾ ਹੈ ਅਤੇ ਮੈਂ ਦੇਖਿਆ ਹੈ ਕਿ ਇਹ ਦੁਨੀਆਂ ਕਿਵੇਂ ਚਲਦੀ ਹੈ ਪਰ ਇੱਥੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment