ਭਾਰਤੀਆਂ ਦੀ ਆਬਾਦੀ ਵਾਲੇ ਇਲਾਕੇ ਕੈਲਗਰੀ ‘ਚ ਹੋਇਆ ਧਮਾ.ਕਾ, 4 ਘਰ ਸੜ ਕੇ ਸੁਆਹ

Global Team
2 Min Read

ਕੈਲਗਰੀ : ਮੌਂਟਰੇ ਪਾਰਕ ਦੇ ਉੱਤਰ-ਪੂਰਬੀ ਭਾਈਚਾਰੇ ਵਿੱਚ ਇੱਕ ਧਮਾਕੇ ਅਤੇ ਅੱਗ ਤੋਂ ਬਾਅਦ ਸ਼ਨੀਵਾਰ ਰਾਤ ਛੇ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਵੱਡੇ ਧਮਾਕੇ ਮਗਰੋਂ 4 ਘਰ ਸੜ ਕੇ ਸੁਆਹ ਹੋ ਗਏ। ਧਮਾਕੇ ਦੇ ਕਾਰਨਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ । ਹਾਦਸੇ ਵਾਲੀ ਥਾਂ ਨੇੜੇ ਰਹਿੰਦੀ ਵੰਸ਼ਿਕਾ ਤਨੇਜਾ ਨੇ ਦੱਸਿਆ ਕਿ ਇਕ ਵੱਡਾ ਧਮਾਕਾ ਹੋਣ ਨਾਲ ਐਵੇਂ ਲੱਗਿਆ ਜਿਵੇਂ ਭੂਚਾਲ ਆਇਆ ਹੋਵੇ। ਸਾਰੇ ਘਰ ਇਕਦਮ ਕੰਬ ਗਏ ਸਨ। ਇਲਾਕੇ ਦੇ ਇਕ ਹੋਰ ਵਸਨੀਕ ਸੁਖਜੀਵਨ ਧਾਲੀਵਾਲ ਮੁਤਾਬਕ ਜਦੋਂ ਉਹ ਮੌਕੇ ’ਤੇ ਪੁੱਜਾ ਤਾਂ ਅੱਗ ਦੇ ਭਾਂਬੜ ਉਠ ਰਹੇ ਸਨ।

ਕੈਲਗਰੀ ਫਾਇਰ ਡਿਪਾਰਟਮੈਂਟ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਨਿੱਚਰਵਾਰ ਰਾਤ 11 ਵਜੇ ਧਮਾਕਾ ਹੋਣ ਅਤੇ ਘਰਾਂ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਸੀ।  ਜਿਸ ਮਗਰੋਂ ਫਾਇਰ ਫਾਈਟਰਜ਼ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ। ਛੇ ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਦਕਿ ਇਕ ਗੰਭੀਰ ਜ਼ਖਮੀ ਅਤੇ ਦੂਜਾ ਬੇਹੱਦ ਨਾਜ਼ੁਕ ਹਾਲਤ ਵਿਚ ਹੈ।

ਇਹ ਵੀ ਪੜ੍ਹੋ : ਭਾਰਤੀ ਹਵਾਈ ਫੌਜ ਦਾ ਏਅਰ ਸ਼ੋਅ ਦੇਖਣ ਗਏ ਲੋਕਾਂ ਨਾਲ ਵਾਪਰਿਆ ਹਾਦਸਾ, ਮੌਤਾਂ ਦੀ ਖਬਰ, ਕਈ ਹਸਪਤਾਲ ਭਰਤੀ

ਫਾਇਰ ਫਾਈਟਰਜ਼ ਐਤਵਾਰ ਸਵੇਰੇ ਵੀ ਮੌਕੇ ’ਤੇ ਮੌਜੂਦ ਸਨ ਅਤੇ ਧਮਾਕੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਜਿਹੇ ਧਮਾਕੇ ਆਮ ਨਹੀਂ ਹੁੰਦੇ ਅਤੇ ਇਹ ਅੱਗ ਲੱਗਣ ਦਾ ਸਾਧਾਰਣ ਮਾਮਲਾ ਮਹਿਸੂਸ ਨਹੀਂ ਹੁੰਦਾ। ਲੌਸ ਅਮੈਰੀਕਾਜ਼ ਵਿਲਾਜ਼ ਦੇ ਆਲੇ ਦੁਆਲੇ ਰਹਿੰਦੇ ਲੋਕਾਂ ’ਤੇ ਚਿਹਰੇ ’ਤੇ ਘਬਰਾਹਟ ਸਾਫ਼ ਨਜ਼ਰ ਆ ਰਹੀ ਸੀ ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment