ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਿੰਗਾਪੁਰ ਏਅਰਲਾਈਨਸ 28 ਅਕਤੂਬਰ ਤੋਂ ਅੰਮ੍ਰਿਤਸਰ-ਆਕਲੈਂਡ ਦੇ ਵਿੱਚ ਇੱਕ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਸਿੰਗਾਪੁਰ ਏਅਰਲਾਈਨਸ ਆਪਣੀ ਹਵਾਈ ਕੰਪਨੀ ਸਕੂਟ ਦੇ ਨਾਲ ਇਸ ਉਡ਼ਾਣ ਨੂੰ ਸਿੰਗਾਪੁਰ-ਆਕਲੈਂਡ ਦੇ ਨਾਲ ਜੋੜੇਗੀ। ਆਕਲੈਂਡ ਜਾਣ ਵਾਲੇ ਯਾਤਰੀਆਂ ਨੂੰ ਹੁਣ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਹੀਂ ਜਾਣਾ ਪਵੇਗਾ। ਜਿਸ ਦੇ ਨਾਲ ਯਾਤਰੀ 20 ਘੰਟੇ 20 ਮਿੰਟ ਵਿੱਚ ਆਕਲੈਂਡ ਪਹੁੰਚ ਜਾਣਗੇ ।
ਯਾਤਰੀਆਂ ਨੂੰ ਸਿੰਗਾਪੁਰ ਤੋਂ ਆਕਲੈਂਡ ਜਾਣ ਲਈ ਸਿੰਗਾਪੁਰ ਦੇ ਹਵਾਈ ਅੱਡੇ ‘ਚ 4 ਘੰਟੇ 40 ਮਿੰਟ ਦਾ ਇੰਤਜ਼ਾਰ ਕਰਨਾ ਪਵੇਗਾ। ਇਸ ਦੌਰਾਨ ਮੁਸਾਫਰਾਂ ਨੂੰ ਵਿਸ਼ਵ ਪ੍ਰਸਿੱਧ ਸਿੰਗਾਪੁਰ ਦਾ ਛੇਂਗੀ ਏਅਰਪੋਰਟ ਘੁੰਮਣ ਦੀ ਵੀ ਸਹੂਲਤ ਦਿੱਤੀ ਜਾਵੇਗੀ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕੰਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ।
ਉਨ੍ਹਾਂ ਨੇ ਦੱਸਿਆ ਕਿ ਇਸ ਉਡ਼ਾਣ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਸਿੰਗਾਪੁਰ ਏਅਰਲਾਇੰਸ ਦਾ ਅੰਮ੍ਰਿਤਸਰ – ਆਕਲੈਂਡ ਦੇ ਵਿੱਚ ਦਾ ਸੰਪਰਕ ਮਾਰਚ 2020 ਤੱਕ ਹੈ। ਮਾਰਚ ਤੋਂ ਬਾਅਦ ਅੰਮ੍ਰਿਤਸਰ ਤੋਂ ਆਕਲੈਂਡ ਵਾਇਆ ਸਿੰਗਾਪੁਰ ਜਾਣ ਵਾਲੇ ਮੁਸਾਫਰਾਂ ਨੂੰ ਅੱਠ ਘੰਟੇ ਤੋਂ ਜਿਆਦਾ ਦਾ ਇੰਤਜ਼ਾਰ ਕਰਨਾ ਹੋਵੇਗਾ।
ਸਮੀਪ ਸਿੰਘ ਦੇ ਅਨੁਸਾਰ ਇਹ ਉਡ਼ਾਨ ਸ਼ੁਰੂ ਹੋਣ ਨਾਲ ਨਿਊਜ਼ੀਲੈਂਡ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਆਸਾਨੀ ਹੋਵੇਗੀ। ਨਿਊਜ਼ੀਲੈਂਡ ‘ਚ ਵਸੇ ਪੰਜਾਬੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ਼੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਹਨ। ਇਹ ਉਡ਼ਾਨ ਸ਼ੁਰੂ ਹੋਣ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵੇਂ ਬਚੇਗਾ। ਦੱਸ ਦੇਈਏ ਇਹ ਉਡ਼ਾਣ ਹਫ਼ਤੇ ‘ਚ ਚਾਰ ਤੋਂ ਪੰਜ ਦਿਨ ਚੱਲੇਗੀ।
ਜਲਦ ਸ਼ੁਰੂ ਹੋਣ ਜਾ ਰਹੀ ਹੈ ਅੰਮ੍ਰਿਤਸਰ-ਆਕਲੈਂਡ ਵਿੱਚ ਉਡਾਣ, ਜਾਣੋ ਪੂਰਾ ਵੇਰਵਾ

Leave a Comment
Leave a Comment