ਜੂਨ 1984 ਦਾ  ਘੱਲੂਘਾਰਾ ਨਾ ਭੁੱਲਣਯੋਗ, ਕੋਰੋਨਾ ਕਾਰਨ ਅਨਾਥ ਤੇ ਲਾਵਾਰਸ ਹੋਏ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਇਆ ਜਾਵੇਗਾ : ਬੀਬੀ ਜਗੀਰ ਕੌਰ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ  ਜੂਨ 1984 ਦਾ  ਘੱਲੂਘਾਰਾ ਨਾ ਭੁੱਲਣਯੋਗ ਹੈ। ਇਸ ਦੇ ਦਿੱਤੇ ਹੋਏ ਜ਼ਖ਼ਮ ਹਮੇਸ਼ਾਂ ਹੀ ਤਾਜ਼ੇ ਰਹਿਣਗੇ। ਇਨ੍ਹਾਂ ਜ਼ਖ਼ਮਾਂ ਨੂੰ ਨੌਜਵਾਨ ਪੀੜ੍ਹੀ ਤਕ ਹਮੇਸ਼ਾਂ ਹੀ ਪਹੁੰਚਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਅੱਜ ਸ਼ਹੀਦੀ ਸਮਾਗਮ ਦੌਰਾਨ ਅਕਾਲ ਤਖ਼ਤ ’ਤੇ ਲੱਗੇ ਖ਼ਾਲਿਸਤਾਨ ਪੱਖੀ ਨਾਅਰਿਆਂ ਨੂੰ ਜਾਇਜ਼ ਕਰਾਰ ਦਿੱਤਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਜੂਨ 1984 ਦੇ ਸਮੇਂ ਕੇਂਦਰ ਵੱਲੋਂ ਕਰਵਾਏ ਗਏ ਫ਼ੌਜੀ ਹਮਲੇ ਦਰਮਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਉਸ ਸਮੇਂ ਲੱਗੇ ਸੋਨੇ ਦੇ ਪੱਤਰੇ ਜਿਨ੍ਹਾਂ ਵਿੱਚ ਗੋਲੀਆਂ ਦੇ ਨਿਸ਼ਾਨ ਹਨ, ਇਹ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਸੀ। ਇਨ੍ਹਾਂ ਪੱਤਰਿਆਂ ਨੂੰ ਜਲਦ ਹੀ ਗੈਲਰੀ ਦੇ ਰੂਪ ‘ਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਗੁਰੂ ਸਾਹਿਬ ਵੇਲੇ ਦਾ ਬਣਿਆ ਖੂਹ ਵੀ ਸੰਗਤ ਦਰਸ਼ਨ ਲਈ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਸ਼ਹੀਦ ਗੈਲਰੀ ਵੀ ਜਲਦੀ ਤਿਆਰ ਕਰਕੇ ਸੰਗਤ ਅਰਪਣ ਕੀਤੀ ਜਾਵੇਗੀ।

ਜਗੀਰ ਕੌਰ ਨੇ  ਐਲਾਨ ਕੀਤਾ ਕਿ ਕੋਰੋਨਾ ਕਾਰਨ ਅਨਾਥ ਤੇ ਲਾਵਾਰਸ ਹੋਏ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਇਆ ਜਾਵੇਗਾ। ਉਨ੍ਹਾਂ ਦੀ ਪੜ੍ਹਾਈ ਅਤੇ ਸੰਭਾਲ ਦਾ ਖਰਚਾ ਸਿੱਖ ਸੰਸਥਾ ਵੱਲੋਂ ਕੀਤਾ ਜਾਵੇਗਾ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ।

- Advertisement -

Share this Article
Leave a comment