Breaking News

ਅੰਮ੍ਰਿਤਸਰ ਮੈਡੀਕਲ ਕਾਲਜ ਦੇ ਵਿਦਿਆਰਥੀ ਦੁਨੀਆਂ ਲਈ ਰਾਹ-ਦਸੇਰਾ ਰਹੇ: ਵੇਰਕਾ

ਅੰਮ੍ਰਿਤਸਰ: ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਨੇ ਪੰਜਾਬ ਆਰਥੋਪੇਡਿਕਸ ਐਸੋਸੀਏਸ਼ਨ ਵੱਲੋਂ ਹੱਡੀਆਂ ਦੇ ਰੋਗਾਂ ਬਾਰੇ ਕਰਵਾਈ ਗਈ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਅੰਮ੍ਰਿਤਸਰ ਮੈਡੀਕਲ ਕਾਲਜ ਵੱਲੋਂ ਸਿਹਤ ਸੇਵਾਵਾਂ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕਰਦੇ ਕਿਹਾ ਕਿ ਇਸ ਵੱਲੋਂ ਪੈਦਾ ਕੀਤੇ ਡਾਕਟਰਾਂ ਨੇ ਵਿਸ਼ਵ ਭਰ ਵਿੱਚ ਆਪਣਾ ਲੋਹਾ ਮਨਵਾਇਆ ਹੈ ਅਤੇ ਇਨ੍ਹਾਂ ਦੇ ਕੰਮ ਦੁਨੀਆਂ ਲਈ ਰਾਹ-ਦਸੇਰਾ ਬਣੇ ਹਨ।

ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਡਾਕਟਰਾਂ ਵੱਲੋਂ ਜੋ ਵੀ ਖੋਜ ਤੇ ਸੁਝਾਅ ਮਿਲਦੇ ਹਨ ਉਹ ਆਉਣ ਵਾਲੀ ਖੋਜ ਨੂੰ ਅੱਗੇ ਤੋਰਨਗੇ, ਜਿਸ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਇਹ ਇਤਹਾਸਕ ਕਾਲਜ ਖੋਜ ਕਾਰਜਾਂ ਦਾ ਧੁਰਾ ਰਿਹਾ ਹੈ ਅਤੇ ਇਥੋਂ ਦੇ ਡਾਕਟਰਾਂ ਨੇ ਦੇਸ਼ ਹੀ ਨਹੀਂ, ਵਿਦੇਸ਼ ਦੀ ਧਰਤੀ ਉਤੇ ਵੀ ਆਪਣਾ ਲੋਹਾ ਮਨਵਾਇਆ ਹੈ।

ਡਾ.ਵੇਰਕਾ ਨੇ ਕਾਨਫਰੰਸ ਵਿਚ ਡਾਕਟਰਾਂ ਨੂੰ ਜੀ ਆਇਆਂ ਕਹਿੰਦੇ ਮਨੁੱਖਤਾ ਦੀ ਭਲਾਈ ਲਈ ਸਦਾ ਕਾਰਜਸ਼ੀਲ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇ੍ਰਲਾਵਾ ਉਪ ਕੁਲਪਤੀ ਡਾ ਰਾਜ ਬਹਾਦੁਰ, ਪਿੰਸੀਪਲ ਰਾਜੀਵ ਦੇਵਗਨ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਸੀ.ਈ.ਓ. ਪੰਜਾਬ ਨੇ ਨਵੇਂ ਵੋਟਰਾਂ ਦੀ 100 ਫ਼ੀਸਦ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਕੀਤੀ ਮੀਟਿੰਗ

ਚੰਡੀਗੜ੍ਹ: ਆਗਾਮੀ ਲੋਕ ਸਭਾ ਚੋਣਾਂ -2024 ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਸਿਬਿਨ ਸੀ …

Leave a Reply

Your email address will not be published. Required fields are marked *