ਮੁਕਤਸਰ ਸਾਹਿਬ : ਕਰਫਿਊ ਦੌਰਾਨ ਸਿਆਸਤਦਾਨ ਜਿਥੇ ਆਪਸੀ ਬਿਆਨਬਾਜ਼ੀਆਂ ਕਰ ਰਹੇ ਹਨ ਉਥੇ ਹੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਅਪੀਲ ਕਰ ਰਹੇ ਹਨ ।ਇਸੇ ਦੌਰਾਨ ਹਰ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਇ ਰੱਖਣ ਵਾਲੀ ਅੰਮ੍ਰਿਤਾ ਵੜਿੰਗ ਨੇ ਇਕ ਵਾਰ ਸੋਸ਼ਲ ਮੀਡੀਆ ਰਾਹੀਂ ਵਿਸੇਸ਼ ਅਪੀਲ ਕੀਤੀ ਹੈ ।
#Day25
ਅੱਜ ਹਰ ਇੱਕ ਵਿਅਕਤੀ ਜਿਹੜਾ ਕਿਸੇ ਲੋੜਵੰਦ ਦੀ ਮਦਦ ਕਰ ਰਿਹਾ ਹੈ, ਉਹ ਸੱਚਾ ਦੇਸ਼ ਭਗਤ ਤੇ 'ਹੀਰੋ' ਹੈ।
ਮੈਂ ਸਾਰੇ ਕਿਸਾਨ ਭਰਾਵਾਂ ਅੱਗੇ ਬੇਨਤੀ ਕਰਦੀ ਹਾਂ ਕਿ ਇਸ ਵਾਰ ਆਪਣੇ ਘਰਾਂ ਵਿੱਚ ਕਿਸੇ ਲੋੜਵੰਦ ਦੀ ਮਦਦ ਕਰਨ ਲਈ ਕਣਕ ਜ਼ਰੂਰ ਰੱਖਿਓ।#StayHome #StaySafe #StayHealthy pic.twitter.com/HX2nCLhw1q
— Amrita Warring (@AmritaWarring) April 20, 2020
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਅਜ ਜਿਸ ਸਮੇਂ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਉਸ ਦੌਰਾਨ ਜੋ ਕੋਈ ਵੀ ਕਿਸੇ ਵੀ ਢੰਗ ਨਾਲ ਕਿਸੇ ਦੀ ਮਦਦ ਕਰ ਰਿਹਾ ਹੈ ਉਹ ਦੇਸ਼ ਦਾ ਸੱਚਾ ਸੇਵਕ ਹੈ । ਉਨ੍ਹਾਂ ਇਸ ਸਮੇਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਜਿੰਨੀ ਕਣਕ ਰਖਦੇ ਹਨ ਉਹ ਤਾਂ ਰਖਣ ਹੀ ਪਰ ਇਸ ਵਾਰ ਇਕ ਹਿੱਸਾ ਜਿਆਦਾ ਰੱਖਣ । ਇਸ ਦਾ ਕਾਰਨ ਦਸਦਿਆਂ ਉਨ੍ਹਾਂ ਕਿਹਾ ਕਿ ਤਾਂ ਜੋ ਕੋਈ ਵੀ ਗਰੀਬ ਜਾਂ ਲੋੜਵੰਦ ਜੇਕਰ ਕਣਕ ਮੰਗਣ ਲਈ ਆਵੇ ਤਾਂ ਉਹ ਖਾਲੀ ਨਾ ਜਾਵੇ ।