Breaking News

NIA ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ 10 ਦਿਨ ਦਾ ਰਿਮਾਂਡ

ਨਿਊਜ਼ ਡੈਸਕ: ਦਿੱਲੀ ਦੀ  ਇਕ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਦੇ ਰਿਮਾਂਡ ‘ਤੇ NIA ਦੇ ਹਵਾਲੇ ਕਰ ਦਿੱਤਾ ਹੈ।ਅੱਜ ਦਿੱਲੀ ਦੀ ਸਪੈੱਸ਼ਲ ਜਾਂਚ ਏਜੰਸੀ NIA ਦੀ ਅਦਾਲਤ ਵਿੱਚ ਉਸਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਜਿਸ ਤੋਂ ਬਾਅਦ NIA ਨੂੰ ਉਸਦਾ 10 ਦਿਨਾਂ ਦਾ ਰਿਮਾਂਡ ਮਿਲਿਆ ਹੈ ।NIA ਨੇ ਉਸ ‘ਤੇ ਅੱਤਵਾਦੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। NIA ਨੇ ਗੈਂਗਸਟਰ ਲਾਰੈਂਸ ਖ਼ਿਲਾਫ਼ UAPA ਤਹਿਤ ਕੇਸ ਦਰਜ ਕੀਤਾ ਹੈ।

ਐਨਆਈਏ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਪੰਜਾਬ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਐਨਆਈਏ ਦੀ ਟੀਮ ਜਲਦੀ ਹੀ ਗੈਂਗਸਟਰ ਤੋਂ ਪੁੱਛਗਿੱਛ ਕਰੇਗੀ। ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਨਵੀਂ ਦਿੱਲੀ ਸਥਿਤ NIA ਹੈੱਡਕੁਆਰਟਰ ‘ਚ ਪੁੱਛਗਿੱਛ ਕੀਤੀ ਜਾਵੇਗੀ। NIA ਲਾਰੇਂਸ ਨੂੰ ਪੁੱਛਗਿੱਛ ਲਈ ਥੋੜ੍ਹੀ ਦੇਰ ‘ਚ ਬਠਿੰਡਾ ਜੇਲ੍ਹ ਤੋਂ ਦਿੱਲੀ ਲੈ ਜਾਵੇਗੀ। ਸੂਤਰਾਂ ਅਨੁਸਾਰ NIA ਅਧਿਕਾਰੀ ਪੁੱਛਗਿੱਛ ਦੌਰਾਨ ਕਈ ਗੈਂਗਸਟਰਾਂ ਦੇ ਹੋਰ ਸਬੰਧਾਂ ਦੀ ਵੀ ਜਾਂਚ ਕਰਨਗੇ।  ਐਨਆਈਏ ਨੂੰ ਸ਼ੱਕ ਹੈ ਕਿ ਬਿਸ਼ਨੋਈ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਨਾਲ ਸ਼ਾਮਲ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਬਦਰੂਦੀਨ ਅਜਮਲ ਨੇ ਹਿੰਦੂ ਕੁੜੀਆਂ ਬਾਰੇ ਦਿੱਤੇ ਬਿਆਨ ਲਈ ਮੰਗੀ ਮੁਆਫੀ

ਨਿਊਜ਼ ਡੈਸਕ: AIUDF ਦੇ ਮੁਖੀ ਤੇ ਅਸਾਮ ਤੋਂ ਸੰਸਦ ਮੈਂਬਰ ਬਦਰੂਦੀਨ ਅਜਮਲ ਹੁਣ ਹਿੰਦੂ ਕੁੜੀਆਂ …

Leave a Reply

Your email address will not be published. Required fields are marked *